ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 30 ਦਸੰਬਰ 2022 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੇਂ ਸਾਲ ਦੀ ਆਮਦ ਸਬੰਧੀ ਕੀਤੇ ਸਰੁੱਖਿਆ ਪ੍ਰਬੰਧਾਂ ਤਹਿਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਵਿੱਰੁਧ ਆਰਮਜ ਐਕਟ ਦਾ ਮੁਕੱਦਮਾ ਦਰਜ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਵਿਅਕਤੀ ਪਾਸੋਂ 3 ਪਿਸਟਲ ਬਿਨਾਂ ਮਾਰਕਾ ਬਰਾਮਦ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਮਿਤੀ 26.12.2022 ਨੂੰ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਦੀ ਅਗਵਾਈ ਵਿੱਚ ਸ:ਥ: ਹਰਦੇਵ ਸਿੰਘ ਥਾਣਾ ਸਰਦੂਲਗੜ੍ਹ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਖੈਰਾ ਕੈਂਚੀਆ ਸਰਦੂਲਗੜ੍ਹ ਵਿਖੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਰਿੱਟਜ ਕਾਰ ਨੰਬਰੀ ਐਚ.ਆਰ. 79-8274 ਨੂੰ ਸ਼ੱਕ ਪਰ ਚੈੱਕ ਕੀਤਾ ਤਾਂ ਕਾਰ ਚਾਲਕ ਪਾਸੋਂ 1 ਪਿਸਟਲ .30 ਬੋਰ ਬਿਨਾਂ ਮਾਰਕਾ ਬਰਾਮਦ ਕਰਵਾਇਆ ਅਤੇ ਜਿਸ ਤੇ ਕਾਰ ਚਾਲਕ ਰਮਨਦੀਪ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਕੁੱਤੀਵਾਲ ਕਲਾਂ ਜਿਲਾ ਬਠਿੰਡਾ ਖਿਲਾਫ ਆਰਮਜ ਐਕਟ ਤਹਿਤ ਥਾਣਾ ਸਰਦੂੂਲਗੜ੍ਹ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ।

ਗ੍ਰਿਫਤਾਰ ਕੀਤੇ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਦੌਰਾਨੇ ਪੁਲਿਸ ਰਿਮਾਂਡ ਰਮਨਦੀਪ ਸਿੰਘ ਦੀ ਨਿਸ਼ਾਨਦੇਹੀ ਪਰ ਉਸ ਪਾਸੋਂ 2 ਪਿਸਟਲ (1 ਪਿਸਟਲ .30 ਬੋਰ ਤੇ 1 ਪਿਸਟਲ .32 ਬੋਰ) ਬਰਾਮਦ ਕਰਵਾਏ ਗਏ ਹਨ। ਹੁਣ ਤੱਕ ਇਸ ਮੁੱਕਦਮੇ ਵਿੱਚ ਕੁੱਲ 3 ਨਜਾਇਜ ਪਿਸਟਲ (2 ਪਿਸਟਲ .30 ਬੋਰ ਤੇ 1 ਪਿਸਟਲ .32 ਬੋਰ) ਬਰਾਮਦ ਕਰਵਾਏ ਜਾ ਚੁੱਕੇ ਹਨ।
ਸਾਬਕਾ ਰਿਕਾਰਡ ਰਮਨਦੀਪ ਸਿੰਘ :
ਮੁ.ਨੰ. 93 ਮਿਤੀ 3.12.19 ਅ/ਧ 302,34 ਹਿੰ.ਦੰ. 25,27/54/59 ਅਸਲਾ ਐਕਟ ਥਾਣਾ ਬਾਲਿਆਵਾਲੀ ਜਿਲ੍ਹਾ ਬਠਿੰਡਾ।

