Visitor : Visitor
,

ਭਦੌੜ ‘ਚ ਅਕਾਲੀ ਕੌਂਸਲਰ ਤੇ ਮਾਮਲਾ ਦਰਜ, ਦੋਸਤ ਦੀ ਧੀ ਨਾਲ ਕਰਦਾ ਸੀ ਜਬਰ ਜਨਾਹ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਭਦੌੜ : ਕਸਬਾ ਭਦੌੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਖ਼ਿਲਾਫ਼ ਦੋਸਤ ਦੀ ਹੀ ਨਾਬਾਲਿਗ ਧੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਕੌਂਸਲਰ ਫ਼ਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।ਥਾਣਾ ਭਦੌੜ ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਭਦੌੜ : ਕਸਬਾ ਭਦੌੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਖ਼ਿਲਾਫ਼ ਦੋਸਤ ਦੀ ਹੀ ਨਾਬਾਲਿਗ ਧੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦਰਜ ਹੋਣ ਤੋਂ ਬਾਅਦ ਕੌਂਸਲਰ ਫ਼ਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।ਥਾਣਾ ਭਦੌੜ ਦੇ ਐੱਸਐੱਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਥਾਣਾ ਭਦੌੜ ਵਿਖੇ ਬਿਆਨ ਦਰਜ ਕਰਵਾਇਆ ਹੈ ਕਿ ਲਾਭ ਸਿੰਘ ਕੌਂਸਲਰ ਨਾਲ ਉਸ ਦੀ ਦੋਸਤੀ ਸੀ। ਉਹ ਕੰਬਾਈਲ ਲੈ ਕੇ ਬਿਹਾਰ ਗਿਆ ਹੋਇਆ ਸੀ ਤੇ ਪਿੱਛੋਂ ਆਪਣੇ ਦੋ ਬੱਚਿਆਂ ਦਾ ਧਿਆਨ ਰੱਖਣ ਲਈ ਉਸ ਨੇ ਲਾਭ ਸਿੰਘ ਨੂੰ ਕਿਹਾ ਸੀ। ਇਸ ਦੌਰਾਨ ਲਾਭ ਸਿੰਘ ਨੇ ਉਸ ਦੀ 17 ਸਾਲਾ ਨਾਬਾਲਗ ਧੀ ਦਾ ਜਿਣਸੀ ਸ਼ੋਸ਼ਣ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਹ 24 ਦਸੰਬਰ 2022 ਨੂੰ ਵਾਪਸ ਆਪਣੇ ਘਰ ਆਇਆ ਤਾਂ ਉਸ ਦੀ ਲੜਕੀ ਸਹਿਮੀ ਹੋਈ ਸੀ। ਪੁੱਛਣ ’ਤੇ ਉਸ ਨੇ ਦੱਸਿਆ ਕਿ ਕੌਂਸਲਰ ਲਾਭ ਸਿੰਘ ਲੰਬੇ ਸਮੇਂ ਤੋਂ ਉਸ ਦਾ ਜਿਣਸੀ ਸ਼ੋਸ਼ਣ ਕਰਦਾ ਆ ਰਿਹਾ ਹੈ ਤੇ ਉਸ ਨੂੰ ਡਰਾਉਂਦਾ ਧਮਕਾਉਂਦਾ ਵੀ ਰਿਹਾ ਹੈ।

ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੌਂਸਲਰ ਲਾਭ ਸਿੰਘ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਲਾਭ ਸਿੰਘ 2021 ਦੀਆਂ ਨਗਰ ਕੌਂਸਲ ਚੋਣਾਂ ’ਚ ਅਕਾਲੀ ਦਲ ਦੀ ਟਿਕਟ ’ਤੇ ਭਦੌੜ ਦੇ ਵਾਰਡ ਨੰਬਰ 2 ਤੋਂ ਜਿੱਤ ਕੇ ਕੌਂਸਲਰ ਬਣਿਆ ਸੀ।

Leave a Reply

Your email address will not be published. Required fields are marked *

Visitor : Visitor