Visitor : Visitor
,

ਪੰਚਕੂਲਾ ‘ਚ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਪੰਚਕੂਲਾ: ਪੰਚਕੂਲਾ ਦੇ ਸੈਕਟਰ-16 ਦੀ ਇੰਦਰਾ ਕਲੋਨੀ  ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 24 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਲੜਕਾ ਮੁਕੇਸ਼ ਫਲੈਕਸ ਦਾ ਕੰਮ ਕਰਦਾ ਸੀ। ਮੁਕੇਸ਼ ਅਤੇ ਉਸਦੇ ਦੋਸਤ ਦਿਵਯਾਂਸ਼ੂ, ਰਿਸ਼ਭ ਸ਼ਾਮ 6 ਵਜੇ ਕੰਮ ਖਤਮ ਕਰਕੇ ਰਾਜੀਵ ਕਾਲੋਨੀ ਸਥਿਤ ਆਪਣੇ ਘਰ ਜਾ ਰਹੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਪੰਚਕੂਲਾ: ਪੰਚਕੂਲਾ ਦੇ ਸੈਕਟਰ-16 ਦੀ ਇੰਦਰਾ ਕਲੋਨੀ  ਵਿੱਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 24 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਲੜਕਾ ਮੁਕੇਸ਼ ਫਲੈਕਸ ਦਾ ਕੰਮ ਕਰਦਾ ਸੀ। ਮੁਕੇਸ਼ ਅਤੇ ਉਸਦੇ ਦੋਸਤ ਦਿਵਯਾਂਸ਼ੂ, ਰਿਸ਼ਭ ਸ਼ਾਮ 6 ਵਜੇ ਕੰਮ ਖਤਮ ਕਰਕੇ ਰਾਜੀਵ ਕਾਲੋਨੀ ਸਥਿਤ ਆਪਣੇ ਘਰ ਜਾ ਰਹੇ ਸਨ। ਜਿਵੇਂ ਹੀ ਉਹ ਰਾਜੀਵ ਕਲੋਨੀ ਦੇ ਡਰੇਨ ਨੇੜੇ ਪਹੁੰਚੇ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਤਿੰਨਾਂ ‘ਤੇ ਹਮਲਾ ਕਰ ਦਿੱਤਾ।

ਹਮਲੇ ‘ਚ ਰਿਸ਼ਭ ਅਤੇ ਦਿਵਯਾਂਸ਼ੂ ਜ਼ਖਮੀ ਹੋ ਗਏ ਅਤੇ ਮੁਕੇਸ਼ ਦੀ ਮੌਤ ਹੋ ਗਈ। ਸੈਕਟਰ-16 ਚੌਕੀ ਇੰਚਾਰਜ ਗੁਰਪਾਲ ਸਿੰਘ ਆਪਣੀ ਪੂਰੀ ਟੀਮ ਸਮੇਤ ਸੈਕਟਰ-6 ਦੇ ਹਸਪਤਾਲ ’ਚ ਮੌਕੇ ’ਤੇ ਪੁੱਜੇ ਅਤੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ। ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਦੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੈਕਟਰ-14 ਦੇ ਐਸਐਚਓ ਕਰਮਵੀਰ ਸਿੰਘ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਸੈਕਟਰ-6 ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਭਲਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor