Visitor : Visitor
,

‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੀ ਅਦਾਕਾਰਾ ਤੁਨੀਸ਼ਾ ਨੇ ਸੀਰੀਅਲ ਦੇ ਸੈੱਟ ‘ਤੇ ਕੀਤੀ ਖੁਦਕੁਸ਼ੀ

ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ  ਸੋਨੀ ਸਬ ਟੀਵੀ ਸੀਰੀਅਲ ‘ਅਲੀਬਾਬਾ: ਦਾਸਤਾਨ ਏ ਕਾਬੁਲ’ ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਇਸ ਮਸ਼ਹੂਰ ਟੀਵੀ ਅਦਾਕਾਰਾ ਨੇ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਲਿਆ। ਹਾਲਾਂਕਿ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਤੁਨੀਸ਼ਾ 20 ਸਾਲ ਦੀ ਸੀ। ਤੁਨੀਸ਼ਾ ਨੇ ਆਪਣੇ ਕਰੀਅਰ ਦੀ…

ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ 

ਸੋਨੀ ਸਬ ਟੀਵੀ ਸੀਰੀਅਲ ‘ਅਲੀਬਾਬਾ: ਦਾਸਤਾਨ ਏ ਕਾਬੁਲ’ ਦੀ ਮੁੱਖ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਹੈ। ਇਸ ਮਸ਼ਹੂਰ ਟੀਵੀ ਅਦਾਕਾਰਾ ਨੇ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਲਿਆ।

ਹਾਲਾਂਕਿ ਖੁਦਕੁਸ਼ੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਤੁਨੀਸ਼ਾ 20 ਸਾਲ ਦੀ ਸੀ। ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਇੰਡਸਟਰੀ ਵਿੱਚ ਕੀਤੀ ਸੀ। ਤੁਨੀਸ਼ਾ ਨੇ ‘ਭਾਰਤ ਕਾ ਵੀਰ ਪੁੱਤਰ – ਮਹਾਰਾਣਾ ਪ੍ਰਤਾਪ’ ਨਾਲ ਟੀਵੀ ਕਰੀਅਰ ਦੀ ਸ਼ੁਰੂਆਤ ਕੀਤੀ।

Actress Tunisha commits suicide

ਸੂਤਰਾਂ ਦੀ ਮੰਨੀਏ ਤਾਂ ਤੁਨੀਸ਼ਾ ਨੇ ਆਪਣਏ ਕੋ-ਸਟਾਰ ਸ਼ੀਜਾਨ ਦੇ ਮੇਕਅਪ ਰੂਮ ਵਿੱਚ ਖੁਦਕੁਸ਼ੀ ਕੀਤੀ। ਸ਼ੀਜਾਨ ਜਦੋੰ ਆਪਣੇ ਸ਼ਾਟ ਤੋਂ ਬਾਅਦ ਮੇਕਅਪ ਰੂਮ ਪਹੁੰਚਿਆ ਤਾਂ ਉਸ ਨੇ ਕਈ ਵਾਰ ਆਵਾਜ਼ਾਂ ਦਿੱਤੀਆਂ, ਜਿਸ ਮਗਰੋਂ ਦਰਵਾਜ਼ ਭੰਨਿਆ ਤਾਂ ਤੁਨੀਆ ਲਟਕੀ ਮਿਲੀ।

ਮਿਲੀ ਜਾਣਕਾਰੀ ਮੁਤਾਬਕ ਸੈੱਟ ‘ਤੇ ਮੌਜੂਦ ਲੋਕਾਂ ਨੇ ਅਦਾਕਾਰਾ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਹੁਣ ਉਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭਿਵੰਡੀ (ਠਾਣੇ) ਦੇ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਸ ਵੇਲੇ ਤੁਨੀਸ਼ਾ ਸੋਨੀ ਸਬ ਟੀਵੀ ਦੇ ਸੀਰੀਅਲ ਅਲੀ ਬਾਬਾ: ਦਾਸਤਾਨ-ਏ-ਕਾਬੁਲ ਵਿੱਚ ਰਾਜਕੁਮਾਰੀ ਮਰੀਅਮ ਦੀ ਭੂਮਿਕਾ ਨਿਭਾ ਰਹੀ ਸੀ। ਤੁਨੀਸ਼ਾ ‘ਫਿਤੂਰ’, ‘ਬਾਰ-ਬਾਰ ਦੇਖੋ’, ‘ਕਹਾਨੀ 2: ਦੁਰਗਾ ਰਾਣੀ ਸਿੰਘ’, ‘ਦਬੰਗ-3’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਈ ਸੀ। ਤੁਨੀਸ਼ਾ ਨੇ ‘ਫਿਤੂਰ’ ਅਤੇ ‘ਬਾਰ-ਬਾਰ ਦੇਖੋ’ ਵਿੱਚ ਯੰਗ ਕੈਟਰੀਨਾ ਕੈਫ ਦੀ ਭੂਮਿਕਾ ਨਿਭਾਈ ਸੀ। ਕਲਰਜ਼ ਟੀਵੀ ‘ਤੇ ਉਸ ਦਾ ਸੀਰੀਅਲ ‘ਇੰਟਰਨੈੱਟ ਵਾਲਾ ਲਵ’ ਲੋਕਾਂ ਨੇ ਬਹੁਤ ਪਸੰਦ ਕੀਤਾ।

Actress Tunisha commits suicide

ਤੁਨੀਸ਼ਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ। ਹਮੇਸ਼ਾ ਖੁਸ਼ ਰਹਿਣ ਵਾਲੀ ਅਤੇ ਸੈੱਟ ‘ਤੇ ਸਾਰਿਆਂ ਨਾਲ ਖੂਬ ਮਸਤੀ ਨਾਲ ਗੱਲ ਕਰਨ ਵਾਲੀ ਇਸ ਅਦਾਕਾਰਾ ਨੇ ਅਜਿਹਾ ਕਦਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਵੀ ਇਸ ਤਰ੍ਹਾਂ ਖੁਦਕੁਸ਼ੀ ਕਰ ਲਈ ਸੀ।

ਤੁਨੀਸ਼ਾ ਦਾ ਨਵਾਂ ਸ਼ੋਅ ‘ਅਲੀ ਬਾਬਾ…’ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ। ਅਦਾਕਾਰਾ ਇਸ ਸੀਰੀਅਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਸ ਦਾ ਮੰਨਣਾ ਸੀ ਕਿ ਲੰਬੇ ਸਮੇਂ ਬਾਅਦ ਉਹ ਇਕ ਵਾਰ ਫਿਰ ਟੀਵੀ ‘ਤੇ ਪੀਰੀਅਡ ਡਰਾਮਾ ਕਰ ਰਹੀ ਹੈ, ਜਿਸ ‘ਚ ਉਹ ਕਈ ਚੁਣੌਤੀਪੂਰਨ ਲੁੱਕ ਅਜ਼ਮਾ ਸਕਦੀ ਹੈ।

Leave a Reply

Your email address will not be published. Required fields are marked *

Visitor : Visitor