ਬਿਊਰੋ, ਪ੍ਰਾਈਮ ਪੋਸਟ ਪੰਜਾਬ
ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ ਉਗੋਕੇ ਵਿਖੇ ਬਿਜਲੀ ਦੀ ਕੁੰਡੀ ਨਾਲ ਚੱਲ ਰਹੇ ਆਮ ਆਦਮੀ ਕਲੀਨਿਕ ਸਬੰਧੀ ਖ਼ਬਰ ਮੀਡੀਆ ਚ ਗੱਲ ਉਜ਼ਾਗਰ ਹੋਂਣ ਤੇ ਅੱਜ ਸਵੇਰ ਹੁੰਦਿਆਂ ਹੀ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕਲੀਨਿਕ ਦੀ ਬਿਜਲੀ ਦੀ ਕੁੰਡੀ ਲਾਹ ਲਈ। ਤਿੰਨ ਮਹੀਨਿਆਂ ਤੋਂ ਸਰਕਾਰ ਵਲੋਂ ਇਸ ਵੱਲ ਧਿਆਨ ਨਾ ਦੇਣ ਕਾਰਨ ਹੁਣ ਕਲੀਨਿਕ ਵਿਚ ਬਿਜਲੀ ਸਪਲਾਈ ਬੰਦ ਹੋ ਗਈ ਹੈ ਅਤੇ ਘੁੱਪ ਹਨੇਰਾ ਛਾ ਗਿਆ ਹੈ। ਹਲਾਂਕਿ ਇਸ ਤੇ ਕੀ ਜੁਰਮਾਨਾ ਅਤੇ ਕੀ ਕਾਰਵਾਈ ਹੋਈ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।











