Visitor : Visitor
,

ਸਫਾਈ ਮੁਲਾਜ਼ਮ ਨੇ ਲਗਾਏ ਮਰੀਜ਼ ਦੇ ਟਾਂਕੇ, ਕੁਰਸੀ ‘ਤੇ ਬੈਠ ਦੇਖਦਾ ਰਿਹਾ ਡਾਕਟਰ, ਅਧਿਕਾਰੀ ਬੋਲੇ-‘ਕਾਰਵਾਈ ਹੋਵੇਗੀ’

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਖਰੜ : ਖਰੜ ਦੇ ਸਰਕਾਰੀ ਹਸਪਤਾਲ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਥੇ ਮਰੀਜ਼ ਨੂੰ ਟਾਂਕੇ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਨਹੀਂ ਸਗੋਂ ਸਫਾਈ ਮੁਲਾਜ਼ਮ ਨੇ ਹੀ ਲਗਾ ਦਿੱਤੇ। ਸਰਕਾਰੀ ਹਸਪਤਾਲ ਖਰੜ ਦੀ ਐਮਰਜੈਂਸੀ ਵਿਚ ਇਕ ਬਜ਼ੁਰਗ ਗੰਭੀਰ ਹਾਲਤ ਵਿਚ ਪਹੁੰਚਿਆ। ਉਸ ਦੇ ਹੱਥ ‘ਤੇ ਸੱਟ ਲੱਗੀ ਸੀ। ਇਸ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਖਰੜ : ਖਰੜ ਦੇ ਸਰਕਾਰੀ ਹਸਪਤਾਲ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਥੇ ਮਰੀਜ਼ ਨੂੰ ਟਾਂਕੇ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਨਹੀਂ ਸਗੋਂ ਸਫਾਈ ਮੁਲਾਜ਼ਮ ਨੇ ਹੀ ਲਗਾ ਦਿੱਤੇ। ਸਰਕਾਰੀ ਹਸਪਤਾਲ ਖਰੜ ਦੀ ਐਮਰਜੈਂਸੀ ਵਿਚ ਇਕ ਬਜ਼ੁਰਗ ਗੰਭੀਰ ਹਾਲਤ ਵਿਚ ਪਹੁੰਚਿਆ। ਉਸ ਦੇ ਹੱਥ ‘ਤੇ ਸੱਟ ਲੱਗੀ ਸੀ।

ਇਸ ਦੌਰਾਨ ਉਥੇ ਸਫਾਈ ਦਾ ਕੰਮ ਕਰਦੇ ਸੋਢੀ ਨਾਂ ਦੇ ਨੌਜਵਾਨ ਨੇ ਉਸ ਦੇ ਹੱਥ ‘ਤੇ ਟਾਂਕੇ ਲਗਾਏ ਜਦੋਂ ਕਿ ਡਿਊਟੀ ‘ਤੇ ਤਾਇਨਾਤ ਡਾ. ਮਨਜੀਤ ਸਿੰਘ ਇਕ ਵਿਅਕਤੀ ਨਾਲ ਕੁਰਸੀ ‘ਤੇ ਬੈਠੇ ਰਹੇ। ਜਦੋਂ ਪੱਤਰਕਾਰ ਨੇ ਸਾਰੇ ਘਟਨਾ ਦਾ ਵੀਡੀਓ ਬਣਾਇਆ ਤਾਂ ਉਕਤ ਮੁਲਾਜ਼ਮ ਕੰਮ ਵਿਚੇ ਹੀ ਛੱਡ ਕੇ ਚਲਾ ਗਿਆ ਤੇ ਉਸ ਦੇ ਬਾਅਦ ਸਟਾਫ ਨਰਸ ਨੇ ਟਾਂਕੇ ਲਗਾਏ।

ਵੀਡੀਓ ਜ਼ਰੀਏ ਮਾਮਲੇ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਂਚ ਕਰ ਰਹੇ ਡਾਕਟਰ ਤੋਂ ਪੁੱਛਗਿਛ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਲ ਹੀ ਬਣਦੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

Visitor : Visitor