Visitor : Visitor
,

ਕਿਸਾਨ ਨੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ , ਧਾਰਾ 174 ਤਹਿਤ ਜਾਂਚ ਜਾਰੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਖੰਨਾ : ਖੰਨਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਕਿਸਾਨ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ। ਮ੍ਰਿਤਕ ਕਿਸਾਨ ਦੀ ਲਾਸ਼ ਕਮਰੇ ਚੋਂ ਮਿਲੀ ਹੈ। ਪਿਸਤੌਲ ਅਤੇ ਰੌਂਦ ਲਾਸ਼ ਕੋਲ ਹੀ ਪਏ ਮਿਲੇ ਹਨ। ਮ੍ਰਿਤਕ ਕਿਸਾਨ ਦੀ ਪਛਾਣ ਹਰਿੰਦਰ ਸਿੰਘ (42) ਵਜੋਂ ਹੋਈ ਹੈ।…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਖੰਨਾ : ਖੰਨਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਕਿਸਾਨ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ। ਮ੍ਰਿਤਕ ਕਿਸਾਨ ਦੀ ਲਾਸ਼ ਕਮਰੇ ਚੋਂ ਮਿਲੀ ਹੈ। ਪਿਸਤੌਲ ਅਤੇ ਰੌਂਦ ਲਾਸ਼ ਕੋਲ ਹੀ ਪਏ ਮਿਲੇ ਹਨ। ਮ੍ਰਿਤਕ ਕਿਸਾਨ ਦੀ ਪਛਾਣ ਹਰਿੰਦਰ ਸਿੰਘ (42) ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਸਬੰਧੀ ਬਾਬਤ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਰਿੰਦਰ ਸਿੰਘ (42) ਖੇਤੀਬਾੜੀ ਦਾ ਧੰਦਾ ਕਰਦਾ ਸੀ। ਇਸਦੇ ਨਾਲ ਹੀ ਉਹ ਥੋੜ੍ਹਾ ਬਹੁਤ ਆਨਲਾਈਨ ਕੰਮ ਵੀ ਕਰਦਾ ਸੀ। ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਅੱਜ ਸਵੇਰੇ ਪਾਠ ਕਰਨ ਲਈ ਕਮਰੇ ‘ਚ ਗਿਆ ਅਤੇ ਉਸਨੇ ਅੰਦਰੋਂ ਕੁੰਡੀ ਲਗਾ ਕੇ ਖੁਦ ਨੂੰ ਗੋਲੀ ਮਾਰ ਲਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਕਿਸਾਨ ਨੇ ਅਜਿਹਾ ਕਦਮ ਕਿਉਂ ਚੁਕਿਆ। ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Visitor : Visitor