Visitor : Visitor
,

ਲੁਧਿਆਣਾ ‘ਚ ਨੰਗਾ ਹੋ ਕੇ ਲੁੱਟਿਆ ਮੋਬਾਈਲ ਸ਼ੋ ਰੂਮ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਲੁਧਿਆਣਾ : ਮੋਬਾਈਲ ਸ਼ੋ ਰੂਮ ਲੁਧਿਆਣਾ ‘ਚ  ਸਾੜੀ ਪਾ ਕੇ ਅੰਦਰ ਵੜੇ ਬਦਮਾਸ਼, 90 ਫ਼ੋਨ ਤੇ 45 ਹਜ਼ਾਰ ਦੀ ਨਕਦੀ ਚੋਰੀ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੁਟੇਰਿਆਂ ਨੇ ਦੁਕਾਨ ‘ਚੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ ਨਕਦੀ ਚੋਰੀ ਕਰ ਲਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਰੀ ਦੀ ਵਾਰਦਾਤ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ : ਮੋਬਾਈਲ ਸ਼ੋ ਰੂਮ ਲੁਧਿਆਣਾ ‘ਚ  ਸਾੜੀ ਪਾ ਕੇ ਅੰਦਰ ਵੜੇ ਬਦਮਾਸ਼, 90 ਫ਼ੋਨ ਤੇ 45 ਹਜ਼ਾਰ ਦੀ ਨਕਦੀ ਚੋਰੀ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲੁਟੇਰਿਆਂ ਨੇ ਦੁਕਾਨ ‘ਚੋਂ ਲੱਖਾਂ ਰੁਪਏ ਦੇ ਮੋਬਾਈਲ ਅਤੇ ਨਕਦੀ ਚੋਰੀ ਕਰ ਲਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਬਿਨਾਂ ਕੱਪੜਿਆਂ ਦੇ ਨੰਗੇ ਹੋ ਕੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਕਰੀਬ 90 ਮੋਬਾਈਲ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਬਦਮਾਸ਼ ਸਾੜੀ ਦੇ ਸਹਾਰੇ ਦੁਕਾਨ ‘ਚ ਦਾਖਲ ਹੋਇਆ। ਘਟਨਾ ਥਾਣਾ ਮੋਤੀ ਨਗਰ ਦੇ ਮੁੱਖ ਬਾਜ਼ਾਰ ਸ਼ੇਰਪੁਰ ਕਲਾਂ ਇਲਾਕੇ ਦੀ ਹੈ। ਦੋ ਮੁਲਜ਼ਮ ਦੁਕਾਨ ਦੇ ਬਾਹਰ ਸਨ ਅਤੇ ਤੀਜਾ ਅੰਦਰ ਵੜ ਗਿਆ।

ਦੁਕਾਨਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਸ਼ੇਰਪੁਰ ਮੇਨ ਬਜ਼ਾਰ ਵਿੱਚ ਮਹਿੰਦਰਾ ਇਲੈਕਟ੍ਰੋਨਿਕਸ ਨਾਮ ਦੀ ਦੁਕਾਨ ਹੈ ਉਹ ਦੁਕਾਨ ਬੰਦ ਕਰਕੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਅੰਦਰ ਸਾਮਾਨ ਖਿਲਰਿਆ ਪਿਆ ਸੀ। ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਤਾਂ ਚੋਰ ਦੁਕਾਨ ‘ਚੋਂ ਕਰੀਬ 90 ਮੋਬਾਈਲ ਫ਼ੋਨ ਅਤੇ 45 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ | ਦੁਕਾਨਦਾਰ ਜਸਪ੍ਰੀਤ ਅਨੁਸਾਰ 45 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ ਪਰ ਪੁਲੀਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਉਸ ਨੇ 4500 ਰੁਪਏ ਦੀ ਰਕਮ ਲਿਖੀ ਹੈ। ਜਦੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਾਈਪਿੰਗ ਵਿੱਚ ਗਲਤੀ ਹੋਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਲਿਸ ਸ਼ਿਕਾਇਤ ਲਿਖਵਾਉਣ ਵਿੱਚ ਇੰਨੀ ਲਾਪਰਵਾਹੀ ਵਰਤਦੀ ਹੈ ਤਾਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਿਵੇਂ ਹੋਵੇਗਾ।

Leave a Reply

Your email address will not be published. Required fields are marked *

Visitor : Visitor