Visitor : Visitor
,

ਵਿਆਹ ਸਮਾਗਮ ਮੌਕੇ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਚਾਰ ਦੀ ਮੌਤ, 60 ਝੁਲਸੇ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਜੈਪੁਰ, 9 ਦਸੰਬਰ 2022  :ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੰਜ ਗੈਸ ਸਿਲੰਡਰਾਂ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ‘ਚ ਲਾੜੇ ਅਤੇ ਉਸ ਦੇ ਮਾਤਾ-ਪਿਤਾ ਸਮੇਤ 60 ਲੋਕ ਝੁਲਸ ਗਏ ਤੇ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੇਰਗੜ੍ਹ ਨੇੜੇ ਪਿੰਡ ਭੂੰਗੜਾ ਵਿਖੇ ਵਾਪਰਿਆ।…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਜੈਪੁਰ, 9 ਦਸੰਬਰ 2022  :ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੰਜ ਗੈਸ ਸਿਲੰਡਰਾਂ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ‘ਚ ਲਾੜੇ ਅਤੇ ਉਸ ਦੇ ਮਾਤਾ-ਪਿਤਾ ਸਮੇਤ 60 ਲੋਕ ਝੁਲਸ ਗਏ ਤੇ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੇਰਗੜ੍ਹ ਨੇੜੇ ਪਿੰਡ ਭੂੰਗੜਾ ਵਿਖੇ ਵਾਪਰਿਆ। ਇੱਥੇ ਤਖ਼ਤ ਸਿੰਘ ਦੇ ਘਰ ਵਿਆਹ ਸਮਾਗਮ ਸੀ, ਬਰਾਤ ਘਰੋਂ ਨਿਕਲਣ ਹੀ ਵਾਲੀ ਸੀ ਕਿ ਅਚਾਨਕ ਸਿਲੰਡਰ ਫਟ ਗਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਕਲੈਕਟਰ ਹਿਮਾਂਸ਼ੂ ਗੁਪਤਾ ਹਸਪਤਾਲ ਪੁੱਜੇ। ਡਾਕਟਰ ਐਸਐਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਿਲੀਪ ਕਛਾਵਾ ਨੇ ਦੱਸਿਆ ਕਿ 60 ਜ਼ਖ਼ਮੀਆਂ ਵਿੱਚੋਂ 51 ਨੂੰ ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਅੱਠ ਵਿਅਕਤੀ 90 ਫੀਸਦੀ ਤੋਂ ਵੱਧ ਸੜ ਚੁੱਕੇ ਹਨ। ਵਾਰਡ ਵਿੱਚ 48 ਲੋਕ ਦਾਖਲ ਹਨ ਅਤੇ ਇੱਕ ਬੱਚਾ ਆਈਸੀਯੂ ਵਿੱਚ ਹੈ। ਜਦੋਂ ਕਿ ਪੰਜ ਅਤੇ ਸੱਤ ਸਾਲ ਦੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

Leave a Reply

Your email address will not be published. Required fields are marked *

Visitor : Visitor