Visitor : Visitor
,

ਨਹਿਰ ‘ਚ ਡਿੱਗੀ ਕਾਰ, ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਅੰਬਾਲਾ ਜ਼ਿਲ੍ਹੇ ‘ਚ ਨਹਿਰ ‘ਚ ਡੁੱਬਕੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਲਾਲੜੂ ਥਾਣਾ ਅਧੀਨ ਆਉਣ ਵਾਲੇ ਪਿੰਡ ਟਿਵਾਣਾ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ। ਨੰਗਲ ਥਾਣਾ ਪੁਲਿਸ ਨੇ ਚਾਰੋਂ ਮ੍ਰਿਤਕ ਦੇਹਾਂ ਨੂੰ ਇਮਾਈਲਪੁਰ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਅੰਬਾਲਾ ਜ਼ਿਲ੍ਹੇ ‘ਚ ਨਹਿਰ ‘ਚ ਡੁੱਬਕੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਲਾਲੜੂ ਥਾਣਾ ਅਧੀਨ ਆਉਣ ਵਾਲੇ ਪਿੰਡ ਟਿਵਾਣਾ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ 2 ਬੱਚੇ ਸ਼ਾਮਲ ਹਨ।

ਨੰਗਲ ਥਾਣਾ ਪੁਲਿਸ ਨੇ ਚਾਰੋਂ ਮ੍ਰਿਤਕ ਦੇਹਾਂ ਨੂੰ ਇਮਾਈਲਪੁਰ ਤੋਂ ਲੰਘ ਰਹੀ ਨਰਵਾਣਾ ਬ੍ਰਾਂਚ ਨਹਿਰ ਤੋਂ ਬਰਾਮਦ ਕੀਤੇ ਹਨ। ਮ੍ਰਿਤਕਾਂ ਦੀ ਪਛਾਣ ਪਿੰਡ ਟਿਵਾਣਾ ਵਾਸੀ 40 ਸਾਲਾ ਕੁਲਬੀਰ, ਉਸ ਦੀ ਪਤਨੀ ਕਮਲਜੀਤ ਕੌਰ, 16 ਸਾਲਾ ਧੀ ਜਸ਼ਨਪ੍ਰੀਤ ਕੌਰ ਤੇ 11 ਸਾਲਾ ਖੁਸ਼ਦੀਪ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਕੁਲਬੀਰ ਆਪਣੇ ਪਰਿਵਾਰ ਸਣੇ ਮਾਰੂਤੀ ਕਾਰ ਵਿੱਚ ਸਵਾਰ ਸੀ। ਐਤਵਾਰ ਸਵੇਰੇ ਲਗਭਗ 11 ਵਜੇ ਉਨ੍ਹਾਂ ਦੀ ਗੱਡੀ ਇਸਮਾਈਲਪੁਰ ਕੋਲ ਨਰਵਾਣਾ ਬ੍ਰਾਂਚ ‘ਚ ਡਿੱਗੀ, ਜਿਸ ਦੀ ਸੂਚਨਾ ਸੋਮਵਾਰ ਨੂੰ ਨੰਗਲ ਥਾਣਾ ਪੁਲਿਸ ਨੂੰ ਮਿਲੀ,  ਪੁਲਿਸ ਨੇ ਲਗਭਗ ਢਾਈ ਘੰਟੇ ਦੀ ਮੁਸ਼ੱਕਤ ਦੇ ਬਾਅਦ ਗੱਡੀ ਨੂੰ ਨਹਿਰ ਤੋਂ ਕੱਢਿਆ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿਚ ਰਖਵਾ ਦਿੱਤਾ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *

Visitor : Visitor