Visitor : Visitor
,

ਜੂਆ ਐਕਟ ਤਹਿਤ 2 ਮੁਕੱਦਮੇ ਦਰਜ਼ ਕਰਕੇ ਦੋ ਮੁਲਜ਼ਮਾਂ ਨੂੰ ਨਗਦੀ ਸਮੇਤ ਕੀਤਾ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 3 ਦਸੰਬਰ 2022 : ਸੀਆਈਏ ਸਟਾਫ ਮਾਨਸਾ ਦੇ ਸ:ਥ: ਉਜਾਗਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਖਬਰੀ ਦੇ ਆਧਾਰ ਤੇ ਰਾਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਸੁਭਾਸ ਚੰਦਰ ਵਾਸੀ ਵਾਰਡ ਨੰਬਰ 14, ਦੀਪ ਚੰਦ ਵਾਲੀ ਗਲੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋ 1020 ਰੁਪੈ ਜੂਆ ਨਗਦੀ ਬਰਾਮਦ ਕਰਕੇ ਉਸ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 3 ਦਸੰਬਰ 2022 : ਸੀਆਈਏ ਸਟਾਫ ਮਾਨਸਾ ਦੇ ਸ:ਥ: ਉਜਾਗਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਖਬਰੀ ਦੇ ਆਧਾਰ ਤੇ ਰਾਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਸੁਭਾਸ ਚੰਦਰ ਵਾਸੀ ਵਾਰਡ ਨੰਬਰ 14, ਦੀਪ ਚੰਦ ਵਾਲੀ ਗਲੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋ 1020 ਰੁਪੈ ਜੂਆ ਨਗਦੀ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਨੰਬਰ 251 ਮਿਤੀ 2-12-22 ਅ/ਧ 13 ਏ/3/67 ਜੂਆ ਐਕਟ ਤਹਿਤ ਦਰਜ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਥਾਣਾ ਬੋਹਾ ਦੇ ਹੌਲਦਾਰ ਰਾਜਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਖਬਰੀ ਦੇ ਆਧਾਰ ਤੇ ਗੁਰਤੇਜ ਸਿੰਘ ਉਰਫ ਤੇਜਾ ਪੁੱਤਰ ਕਸ਼ਮੀਰ ਸਿੰਘ ਵਾਸੀ ਰਿਉਂਦ ਕਲਾਂ ਨੂੰ ਕਾਬੂ ਕਰਕੇ ਉਸ ਪਾਸੋ 1460 ਰੁਪੈ ਜੂਆ ਨਗਦੀ ਬਰਾਮਦ ਕਰਕੇ ਉਸ  ਵਿਰੁੱਧ ਥਾਣਾ ਬੋਹਾ ਵਿਖੇ ਮੁਕੱਦਮਾ ਨੰਬਰ 155 ਮਿਤੀ 2-12-22 ਅ/ਧ 13ਏ/3/67 ਜੂਆ ਐਕਟ ਤਹਿਤ ਦਰਜ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

Leave a Reply

Your email address will not be published. Required fields are marked *

Visitor : Visitor