Visitor : Visitor
,

ਨਸ਼ਿਆਂ ਦੇ 2 ਮੁਕੱਦਮੇ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ

750 ਨਸ਼ੀਲੀ ਗੋਲੀਆਂ ,50 ਲੀਟਰ ਲਾਹਣ, 5 ਲੀਟਰ ਸ਼ਰਾਬ ਨਜਾਇਜ਼ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 3 ਦਸੰਬਰ 2022  :  ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਹੈ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੇ…

750 ਨਸ਼ੀਲੀ ਗੋਲੀਆਂ ,50 ਲੀਟਰ ਲਾਹਣ, 5 ਲੀਟਰ ਸ਼ਰਾਬ ਨਜਾਇਜ਼ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 3 ਦਸੰਬਰ 2022  :  ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਹੈ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੇ ਥਾਣੇ: ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਬੂਟਾ ਸਿੰਘ ਪੁੱਤਰ ਬੰਤ ਸਿੰਘ ਵਾਸੀ ਖੁਡਾਲ ਕਲ੍ਹਾ ਨੂੰ ਕਾਬੂ ਕਰਕੇ 750 ਨਸ਼ੀਲੀ ਗੋਲੀਆਂ ਬਰਾਮਦ ਹੋਣ ਤੇ ਮੁਕੱਦਮਾ ਨੰਬਰ 141 ਮਿਤੀ 02-12-22 ਅ/ਧ 22 ਸੀ/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆਂ ਗਿਆ ਹੈ।

ਥਾਣਾ ਸਿਟੀ ਬੁਢਲਾਡਾ ਦੇ ਹੌਲਦਾਰ ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਸੁਖਦੀਪ ਸਿੰਘ ਪੁੱਤਰ ਨਗਾਇਆ ਸਿੰਘ ਵਾਸੀ ਵਾਰਡ ਨੰਬਰ 17 ਜੀਵਨ ਕਾਲੋਨੀ ਬੁਢਲਾਡਾ ਨੂੰ ਕਾਬੂ ਕਰਕੇ 50 ਲੀਟਰ ਲਾਹਣ ,5 ਲੀਟਰ ਨਜਾਇਜ਼ ਸ਼ਰਾਬ ਸਮੇਤ  ਭੱਠੀ ਦਾ ਸਮਾਨ ਬਰਾਮਦ ਹੋਣ ਤੇ ਮੁਕੱਦਮਾ ਨੰਬਰ 236 ਮਿਤੀ 02-12-22 ਅ/ਧ 61 ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *

Visitor : Visitor