Visitor : Visitor
,

ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਵਹੀਕਲ ਚੋਰਾਂ ਨੂੰ ਕੀਤਾ ਕਾਬੂ

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ ) ਮਾਨਸਾ,  2 ਦਸੰਬਰ 2022 : ਐਸਐਸਪੀ ਮਾਨਸਾ ਡਾ.  ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਟਾ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਬੁਢਲਾਡਾ ਦਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਉਸਦੇ ਬਿਆਨ ਪਰ ਮੁਕੱਦਮਾ ਨੰਬਰ 235 ਮਿਤੀ 1-12-22 ਅ/ਧ 379 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਹੋਇਆ ਸੀ। ਡੀਐਸਪੀ ਬੁਢਲਾਡਾ…

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ )

ਮਾਨਸਾ,  2 ਦਸੰਬਰ 2022 : ਐਸਐਸਪੀ ਮਾਨਸਾ ਡਾ.  ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਟਾ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਬੁਢਲਾਡਾ ਦਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਉਸਦੇ ਬਿਆਨ ਪਰ ਮੁਕੱਦਮਾ ਨੰਬਰ 235 ਮਿਤੀ 1-12-22 ਅ/ਧ 379 ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਹੋਇਆ ਸੀ।

ਡੀਐਸਪੀ ਬੁਢਲਾਡਾ ਨਵਨੀਤ ਕੌਰ ਗਿੱਲ ਜੀ ਅਤੇ ਥਾਣੇਦਾਰ ਬੂਟਾ ਸਿੰੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਜੇਰੇ ਨਿਗਰਾਨੀ ਹੇਠ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ ਮੌਕੇ ਤੇ ਕਾਰਵਾਈ ਕਰਦਿਆਂ ਜੀਵਨ ਕੁਮਾਰ ਪੁੱਤਰ ਜਗਨਨਾਥ ਵਾਸੀ ਰੰਗੜਿਆਲ, ਮੋਨੂੰ ਸਿੰਗਲਾ ਪੁੱਤਰ ਤਾਰਾ ਚੰਦ ਵਾਸੀ ਨੇੜੇ ਵਿਸਕਰਮਾ ਮੰਦਰ ਪਾਤੜਾ ਨੂੰ ਕਲੀਪੁਰ ਫਾਟਕ ਤੇ ਸਮੇਤ ਸੀਡੀ ਡੀਲਕਸ ਚੋਰੀ ਦੇ ਮੋਟਰ ਸਾਈਕਲ ਕਾਬੂ ਕੀਤਾ ਜਿਨ੍ਹਾ ਦੀ ਨਿਸ਼ਾਨ ਦੇਹੀ ਪਰ 3 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ  ਕਰਕੇ ਉਹਨਾ ਦੇ ਕਬਜ਼ੇ ਵਿੱਚੋ 4 ਮੋਟਰਸਾਈਲਕ ਬਰਾਮਦ ਕੀਤੇ ਗਏ । ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹਨਾ ਇਹ ਮੋਟਰਸਾਈਕਲ ਕਿੱਥੋ ਚੋਰੀ ਕੀਤੇ ਹਨ ਅਤੇ ਉਹਨਾ ਵੱਲੋ ਪਹਿਲਾਂ ਕੀਤੀਆਂ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor