Visitor : Visitor
,

ਮਾਨਸਾ : ਜਾਅਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ

2,55,800 ਰੁਪੈ ਜਾਅਲੀ ਕਾਰੰਸੀ ਸਮੇਤ ਸਕੈਨਰ,ਕਟਰ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 1 ਦਸੰਬਰ 2022  : ਮਾਨਸਾ ਦੇ ਐਸਐਸਪੀ ਡਾ.  ਨਾਨਕ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਥਾਣਾ ਸਿਟੀ- 2 ਮਾਨਸਾ ਦੇ ਸ:ਥ: ਜਸਵੀਰ ਸਿੰਘ ਸਮੇਤ ਪਲਿਸ ਪਾਰਟੀ ਤਿੰਨਕੋਨੀ ਮਾਨਸਾ ਮੌਜੂਦ ਸੀ ਤਾਂ ਉਸ ਪਾਸ ਇਤਲਾਹ ਆਈ ਕਿ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ…

2,55,800 ਰੁਪੈ ਜਾਅਲੀ ਕਾਰੰਸੀ ਸਮੇਤ ਸਕੈਨਰ,ਕਟਰ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 1 ਦਸੰਬਰ 2022  : ਮਾਨਸਾ ਦੇ ਐਸਐਸਪੀ ਡਾ.  ਨਾਨਕ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਥਾਣਾ ਸਿਟੀ- 2 ਮਾਨਸਾ ਦੇ ਸ:ਥ: ਜਸਵੀਰ ਸਿੰਘ ਸਮੇਤ ਪਲਿਸ ਪਾਰਟੀ ਤਿੰਨਕੋਨੀ ਮਾਨਸਾ ਮੌਜੂਦ ਸੀ ਤਾਂ ਉਸ ਪਾਸ ਇਤਲਾਹ ਆਈ ਕਿ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਘਰਾਂਗਣਾ ਹਾਲ ਮਾਨਸਾ, ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਹਾਲ ਮਾਨਸਾ, ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਜੋ ਜਾਅਲੀ ਕਾਰੰਸੀ ਦਾ ਕੰਮ ਕਰਦੇ ਹਨ ਤਿੰਨੇ ਜਾਣੇ ਸ਼ਹਿਰ ਮਾਨਸਾ ਹੀ ਹਨ ਇਹ ਜਾਅਲੀ ਕਾਰੰਸੀ ਨੂੰ ਮਾਨਸਾ ਵਿਖੇ ਕਿਤੇ ਵੀ ਚਲਾ ਸਕਦੇ ਹਨ।ਜੇਕਰ ਇਹਨਾ ਪਰ ਰੇਡ ਕੀਤਾ ਜਾਵੇ ਤਾ ਉਕਤ ਵਿਅਕਤੀ ਸਮੇਤ ਜਾਅਲੀ ਕਾਰੰਸੀ ਦੇ ਕਾਬੂ ਆ ਸਕਦੇ ਹਨ।ਜਿਸਤੇ ਉਕਤਾਨ ਵਿਅਕਤੀਆ ਖਿਲਾਫ ਮੁਕੱਦਮਾ ਨੰਬਰ 250 ਮਿਤੀ 29-11-22 ਅ/ਧ 489, 489ਏ, 489ਬੀ, 489ਸੀ ਹਿੰ:ਦੰ: ਥਾਣਾ ਸਿਟੀ- 2 ਮਾਨਸਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।

ਸੰਜੀਵ ਗੋਇਲ ਡੀ.ਐਸ.ਪੀ. ਮਾਨਸਾ ਅਤੇ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਦੀ ਅਗਵਾਈ ਹੇਠ ਥਾਣਾ ਪੁਲਿਸ ਪਾਰਟੀ ਵੱਲੋ ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਹਾਲ ਮਾਨਸਾ ਨੂੰ ਮਿਤੀ 30-11-22 ਨੂੰ ਅਨਾਜ ਮੰਡੀ ਮਾਨਸਾ ਦੇ ਸਾਹਮਣੇ ਬਣੇ ਢਾਬੇ ਤੋਂ ਕਾਬੂ ਕਰਕੇ 8400 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕੀਤੇ ਗਏ l ਇਸੇ ਦੀ ਨਿਸ਼ਾਨ ਦੇਹੀ ਤੇ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਘਰਾਂਗਣਾ ਹਾਲ ਮਾਨਸਾ,ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਨੂੰ ਪਰਮਿੰਦਰ ਸਿੰਘ ਵੱਲੋ ਮਾਨਸਾ ਵਿਖੇ ਕਿਰਾਏ ਪਰ ਲਏ ਗਏ ਕਮਰੇ ਵਿੱਚੋ ਦੋਵਾ ਨੂੰ ਕਾਬੂ ਕਰਕੇ ਰਣਜੀਤ ਸਿੰਘ ਪਾਸੋ 25,100 ਰੁਪੈ ਜਾਅਲੀ ਕਾਰੰਸੀ ਨੋਟ ਜੇਬ ਵਿੱਚੋ ਮਿਲੇ,ਪਰਮਿੰਦਰ ਸਿੰਘ ਪਾਸੋ 18,100 ਰੁਪੈ ਜਾਅਲੀ ਕਾਰੰਸੀ ਨੋਟ ਮਿਲੇ ਅਤੇ ਰਣਜੀਤ ਸਿੰਘ ਪਾਸੋ ਅੱਜ ਮਿਤੀ 1-12-22 ਨੂੰ  ਉਸ ਦੀ ਨਿਸ਼ਾਨਦੇਹੀ ਪਰ ਉਸਦੇ ਰਿਹਾਇਸੀ ਮਕਾਨ ਵਿੱਚੋ ਇੱਕ ਸਕੈਨਰ-ਕਮ-ਰੰਗੀਨ ਪ੍ਰਿੰਟਰ ਸਮੇਤ ਕਟਰ ਅਤੇ 2,04,200 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਹੋਏ।ਜਿਸਤੇ ਹੁਣ ਤੱਕ ਕੁੱਲ 2,55,800 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕਰਵਾਏ ਜਾ ਚੁੱਕੇ ਹਨ।

ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ l 

Leave a Reply

Your email address will not be published. Required fields are marked *

Visitor : Visitor