Visitor : Visitor

ਪੰਜਾਬ ‘ਚ ਸੜਕ ਸੁਰੱਖਿਆ ਲਈ ਟ੍ਰੈਫਿਕ ਵਿਭਾਗ ਦਾ ਇੰਜੀਨੀਅਰਿੰਗ ਵਿੰਗ ਹੋਵੇਗਾ, 18 ਇੰਜੀਨੀਅਰਾਂ ਦੀ ਹੋਵੇਗੀ ਭਰਤੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਡੀਗੜ੍ਹ : ਪੰਜਾਬ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜਿੱਥੇ ਸੜਕ ਸੁਰੱਖਿਆ ਲਈ ਟ੍ਰੈਫਿਕ ਪੁਲਸ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ। ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ 18 ਇੰਜੀਨੀਅਰਾਂ ਦੀ ਭਰਤੀ ਕਰੇਗਾ ਰੋਹਿਤ ਕੁਮਾਰ, ਚੰਡੀਗੜ੍ਹ ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਚੰਡੀਗੜ੍ਹ : ਪੰਜਾਬ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜਿੱਥੇ ਸੜਕ ਸੁਰੱਖਿਆ ਲਈ ਟ੍ਰੈਫਿਕ ਪੁਲਸ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ। ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ 18 ਇੰਜੀਨੀਅਰਾਂ ਦੀ ਭਰਤੀ ਕਰੇਗਾ ਰੋਹਿਤ ਕੁਮਾਰ, ਚੰਡੀਗੜ੍ਹ ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ਦਾ ਆਪਣਾ ਇੰਜੀਨੀਅਰਿੰਗ ਵਿੰਗ ਹੋਵੇਗਾ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵਿਚ ਇੰਜੀਨੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਫ਼ੌਜ ਦਾ ਆਪਣਾ ਇੰਜਨੀਅਰਿੰਗ ਵਿੰਗ ਹੈ।ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਵਿੱਚ ਪੁਲੀਸ ਵਿਭਾਗ ਦੇ ਟਰੈਫ਼ਿਕ ਵਿੰਗ ਦੇ ਆਪਣੇ ਇੰਜਨੀਅਰ ਹੋਣਗੇ। ਇਹ ਇੰਜੀਨੀਅਰ ਰਾਜ ਦੀਆਂ ਸੜਕਾਂ ਦੇ ਬਿਹਤਰ ਅਤੇ ਸੁਰੱਖਿਅਤ ਡਿਜ਼ਾਈਨ ਅਤੇ ਨਿਰਮਾਣ ਲਈ ਕੰਮ ਕਰਨਗੇ। ਇਸ ਕੰਮ ਲਈ 18 ਇੰਜਨੀਅਰ ਰੱਖੇ ਜਾਣਗੇ। ਭਰਤੀ ਪ੍ਰਕਿਰਿਆ ਲਈ ਲਿਖਤੀ ਟੈਸਟ ਲਿਆ ਗਿਆ ਹੈ। ਜਲਦੀ ਹੀ ਭਰਤੀ ਪ੍ਰਕਿਰਿਆ ਦੀਆਂ ਬਾਕੀ ਰਸਮਾਂ ਪੂਰੀਆਂ ਕਰਕੇ ਇੰਜੀਨੀਅਰਾਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।

ਰਾਜ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਕੇਂਦਰ ਦੇ ਇੰਚਾਰਜ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਹੈ, ਦੇਸ਼ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਰਾਜ ਪੁਲਿਸ ਦੇ ਆਪਣੇ ਇੰਜਨੀਅਰ ਹੋਣਗੇ। ਇਸ ਕੇਂਦਰ ਵਿੱਚ ਆਉਣ ਵਾਲੇ ਇੰਜੀਨੀਅਰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਅਧੀਨ ਆਉਂਦੀਆਂ ਸਾਰੀਆਂ ਅਥਾਰਟੀਆਂ ਨਾਲ ਤਾਲਮੇਲ ਕਰਕੇ ਕੰਮ ਕਰਨਗੇ। ਜਿੱਥੇ ਵੀ ਨਵੀਆਂ ਸੜਕਾਂ ਬਣਾਈਆਂ ਜਾਣੀਆਂ ਹਨ, ਉਸ ਦੇ ਡਿਜ਼ਾਈਨ ਤੋਂ ਸ਼ੁਰੂ ਹੋਣ ਵਾਲੀ ਸਾਰੀ ਪ੍ਰਕਿਰਿਆ ਇਸ ਕੇਂਦਰ ਰਾਹੀਂ ਹੀ ਹੋਵੇਗੀ ਤਾਂ ਜੋ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ।

By : Prime Post Punjab News

Leave a Reply

Your email address will not be published. Required fields are marked *

Visitor : Visitor