Visitor : Visitor
,

10 ਸਾਲਾ ਧੀ ਨੂੰ ਵੇਚਣ ਜਾ ਰਿਹਾ ਨਸ਼ੇੜੀ ਪਿਓ, ਛੋਟੇ ਭਰਾ ਨੇ ਰੋਕਿਆ ‘ਤਾਂ ਤੋੜੀ ਬਾਂਹ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਫ਼ਿਰੋਜ਼ਪੁਰ : ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਇਕ ਪਿਤਾ ਨੇ ਆਪਣੀ ਹੀ 10 ਸਾਲ ਦੀ ਧੀ ਨੂੰ ਨਸ਼ੇ ਦੇ ਲਈ ਵੇਚਣ ਲਈ ਰਾਜ਼ੀ ਕਰ ਲਿਆ। ਜਦੋਂ ਛੋਟੇ ਭਰਾ ਨੇ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਸ਼ੇੜੀ ਨੇ ਬੇਸਬਾਲ ਦੇ ਬੱਲੇ ਨਾਲ ਆਪਣੇ ਭਰਾ ਦੀ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਫ਼ਿਰੋਜ਼ਪੁਰ : ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਇਕ ਪਿਤਾ ਨੇ ਆਪਣੀ ਹੀ 10 ਸਾਲ ਦੀ ਧੀ ਨੂੰ ਨਸ਼ੇ ਦੇ ਲਈ ਵੇਚਣ ਲਈ ਰਾਜ਼ੀ ਕਰ ਲਿਆ। ਜਦੋਂ ਛੋਟੇ ਭਰਾ ਨੇ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਸ਼ੇੜੀ ਨੇ ਬੇਸਬਾਲ ਦੇ ਬੱਲੇ ਨਾਲ ਆਪਣੇ ਭਰਾ ਦੀ ਬਾਂਹ ਤੋੜ ਦਿੱਤੀ। ਥਾਣਾ ਸਿਟੀ ਪੁਲਿਸ ਨੇ ਸ਼ਨੀਵਾਰ ਨੂੰ ਪੀੜਤਾ ਦੇ ਬਿਆਨਾਂ ‘ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਦੋਸ਼ੀ ਦਾ ਨਾਂ ਮਨੋਜ ਦੱਸਿਆ ਜਾ ਰਿਹਾ ਹੈ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਰਾ ਨਸ਼ੇ ਦਾ ਆਦੀ ਸੀ। ਉਸ ਦੇ ਨਸ਼ੇ ਤੋਂ ਦੁਖੀ ਹੋ ਕੇ ਉਸਦੀ ਪਤਨੀ ਨੇ ਵੀ ਕਈ ਮਹੀਨੇ ਪਹਿਲਾਂ ਉਸ ਨੂੰ ਛੱਡ ਦਿੱਤਾ ਸੀ। ਮਨੋਜ ਦੀ ਇੱਕ 10 ਸਾਲ ਦੀ ਬੇਟੀ ਹੈ। ਉਸਦੀ ਦਾਦੀ ਅਤੇ ਮੇਰੀ ਪਤਨੀ ਉਸਦੀ ਦੇਖਭਾਲ ਕਰ ਰਹੇ ਹਨ। ਪਰ ਮੁਲਜ਼ਮ ਮਨੋਜ ਨਸ਼ੇ ਦੇ ਲਈ ਆਪਣੀ ਧੀ ਨੂੰ ਵੇਚਣਾ ਚਾਹੁੰਦਾ ਹੈ।

ਪੀੜਤ ਨੇ ਦੱਸਿਆ ਕਿ ਉਹ ਆਪਣੇ ਭਰਾ ਮਨੋਜ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ ਅਤੇ ਧੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਲੜਕੀ ਵੀ ਉਨ੍ਹਾਂ ਨਾਲ ਰਹਿਣਾ ਚਾਹੁੰਦੀ ਸੀ। ਇਸ ਮੁੱਦੇ ‘ਤੇ ਮਨੋਜ ਉਸ ਨਾਲ ਲੜਨ ਲੱਗਿਆ। ਗੁੱਸੇ ‘ਚ ਆ ਕੇ ਦੋਸ਼ੀ ਵੱਡੇ ਭਰਾ ਨੇ ਘਰ ‘ਚ ਦਾਖਲ ਹੋ ਕੇ ਬੇਸਬਾਲ ਬੈਟ ਨਾਲ ਉਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਤੋੜ ਦਿੱਤੀ। ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

Visitor : Visitor