ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 24 ਨਵੰਬਰ 2022 : ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਅੰਦਰ ਚੱਲ ਰਹੇ ਅਲਟਰਾਸਾਉੰਡ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ।
ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ‘ਤੇ ਲਿੰਗ ਅਨੁਪਾਤ ਦੇ ਅੰਤਰ ਨੂੰ ਵੇਖਦੇ ਹੋਏ, ਇਹ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਲਟਰਾਸਾਉੰਡ ਸੈਂਟਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਕਿਸਮ ਦੀ ਕਾਨੂੰਨਨ ਉਲੰਘਣਾ ਨਾ ਕੀਤੀ ਜਾਵੇ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਇਸ ਦੌਰਾਨ ਸਿਵਲ ਸਰਜਨ ਨੇ ਜਿੰਦਲ ਅਲਟਰਾਸਾਊਂਡ ਸੈਂਟਰ ,ਨਿਊ ਸਤਿਅਮ ਅਲਟਰਾਸਾਊਂਡ ਸੈਂਟਰ ਮਾਨਸਾ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਜਿਲ੍ਹੇ ਦੇ ਸਮੂਹ ਅਲਟਰਾਸਾਊੰਡ ਸੈਂਟਰਾਂ ਨੂੰ ਪੀ.ਸੀ.ਪੀ.ਐਨ. ਡੀ.ਟੀ.ਐਕਟ ਦੀਆਂ ਹਦਾਇਤਾਂ ਅਨੁਸਾਰ ਆਪਣਾ ਰਿਕਾਰਡ ਅਤੇ ਸਬੰਧਤ ਰਿਕਾਰਡ ਨੂੰ ਕੰਪਲੀਟ ਕਰ ਕੇ ਰੱਖਣ ਦੀ ਹਦਾਇਤ ਕੀਤੀ। ,ਤਾਂ ਜੋ ਸਟੇਟ ਤੋਂ ਆਈ ਟੀਮ ਅਤੇ ਜ਼ਿਲ੍ਹੇ ਤੋਂ ਆਏ ਅਧਿਕਾਰੀ ਨੂੰ ਚੈਕਿੰਗ ਦੌਰਾਨ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਪੀ.ਸੀ.ਪੀ. ਐਨ. ਡੀ. ਟੀ.ਐਕਟ 1995 ਦੀਆ ਹਦਾਇਤਾਂ ਅਨੁਸਾਰ ਨਿਰਧਾਰਤ ਕੀਤੀ ਗਈ ਫਲੈਕਸ ਬੋਰਡ ਅਪਣੇ ਅਲਟਰਾਸਾਉੰਡ ਸੈਂਟਰਾਂ ਵਿੱਚ ਲਗਾਊਣੇ ਹਰ ਸਮੇਂ ਯਕੀਨੀ ਬਣਾਏ ਜਾਣ । ਜੇਕਰ ਕੋਈ ਵਿਅਕਤੀ ਜਾਂ ਔਰਤ ਲਿੰਗ ਅਨੁਪਾਤ ਕਰਾਉਣ ਲਈ ਆਉਂਦਾ ਹੈ ਇਸ ਦੀ ਸੂਚਨਾ ਜ਼ਿਲ੍ਹਾ ਐਪਰੋਪਰੀਏਟ ਅਥਾਰਟੀ ਮਾਨਸਾ ਨੂੰ ਦਿੱਤੀ ਜਾਵੇ।

