ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 23 ਨਵੰਬਰ 2022 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋ ਗੈਗਸਟਰਾਂ, ਪੀਓਜ਼ ,ਨਸ਼ਾ ਤਸਕਰਾ, ਸਮੱਲਗਰਾਂ ਅਤੇ ਸਮਾਜ ਵਿਰੋਧੀ ਤੇ ਮਾੜੇ ਅਨਸਰਾ ਵਿਰੁੱਧ ਮੁਹਿੰਮ ਆਰੰਭ ਕਰਕੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ.ਆਈ.ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋ ਬਾ-ਹੱਦ ਨੇੜੇ ਓਵਰ ਬਰਿੱਜ ਮਾਨਸਾ ਪਾਸ ਸੁਮਿੱਤ ਕੁਮਾਰ ਪੁੱਤਰ ਨਰੋਤਮ ਦਾਸ ਵਾਸੀ ਸਿਨੇਮਾ ਰੋਡ ਨੇੜੇ ਆਰ ਓ ਵਾਰਡ ਨੰ:4 ਸਰਦੂਲਗੜ੍ਹ ਨੂੰ ਕਾਬੂ ਕੀਤਾ ਹੈ।ਜਿਸ ਪਾਸੋ 1 ਪਿਸਤੌਲ (ਦੇਸੀ ਕੱਟਾ) ਸਮੇਤ 2 ਕਾਰਤੂਸ 12 ਬੋਰ ਜਿੰਦਾ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ।ਜਿਸਦੇ ਵਿਰੁੱਧ ਮੁਕੱਦਮਾ ਨੰਬਰ 239/2022 ਅ/ਧ 25/54/59 ਅਸਲਾ ਐਕਟ ਥਾਣਾ ਸਿਟੀ 2 ਮਾਨਸਾ ਦਰਜ ਰਜਿਸਸਟਰ ਕੀਤਾ ਗਿਆ ਹੈ।
ਗ੍ਰਿਫਤਾਰ ਵਿਅਕਤੀ ਦੇ ਵਿਰੁੱਧ ਪਹਿਲਾਂ ਵੀ ਥਾਣਾ ਸਰਦੂਲਗੜ੍ਹ ਵਿਖੇ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਹੋਣ ਬਾਰੇ ਪਤਾ ਲੱਗਾ ਹੈ।ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਨਜਾਇਜ਼ ਅਸਲਾ ਕਦੋ ਤੇ ਕਿੱਥੋ ਲਿਆਂਦਾ ਸੀ ਅਤੇ ਉਸਦਾ ਕੀ ਮਕਸਦ ਸੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

