ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਨਵੰਬਰ 2022 : ਮਾਨਸਾ ਦੇ ਪਿੰਡ ਰੜ ਵਿਖੇ ਆਪਣੀ ਮਾਂ ਦੇ ਤਸੱਦਦ ਤੋਂ ਡਰਦੀ 11 ਸਾਲਾਂ ਬੱਚੀ ਪੇਟੀ ‘ਚ ਬੰਦ ਹੋ ਗਈ ਸੀ । ਜਿਸ ਤੋਂ ਬਾਅਦ ਮਾਂ ਨੇ ਬੱਚੀ ਦੇ ਲਾਪਤਾ ਹੋਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਗੁਰਦੁਆਰਾ ਸਾਹਿਬ ‘ਚੋਂ ਅਨਾਉਸਮੈਂਟ ਕਰਵਾਈ ਪਰ ਦੋ ਦਿਨ ਬਾਅਦ ਪੁਲਿਸ ਪਾਰਟੀ ਤੇ ਵਿਧਾਇਕ ਦੀ ਮੌਜੂਦਗੀ ਵਿੱਚ ਬੱਚੀ ਪੇਟੀ ‘ਚੋਂ ਬੇਸੁਧ ਮਿਲੀ ਤਾਂ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ।
ਇਸ ਸਬੰਧੀ ਵਿਧਾਇਕ ਡਾ. ਵਿਜੈ ਸਿੰਗਲਾ ਤੇ ਡੀ.ਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਤੇ ਵਿਧਾਇਕ ਨੇ ਪਿੰਡ ਵਿੱਚ ਜਾ ਕੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਕੁਝ ਪੱਲੇ ਨਹੀ ਪਿਆ ਪਰ ਗੁਆਂਢੀਆ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਬੱਚੀ ਦੀ ਮਾਂ ਉਸ ‘ਤੇ ਬਹੁਤ ਤਸੱਦਦ ਕਰਦੀ ਹੈ ਕਿ ਤਾਂ ਪੁਲਿਸ ਨੇ ਪੁੱਛਗਿਛ ਕੀਤੀ।
ਜਦੋਂ ਚੁਬਾਰੇ ਵਿੱਚ ਪਈ ਪੇਟੀ ਦੇਖੀ ਤਾਂ ਉਸ ਵਿੱਚ ਬੇਸੁਧ ਹੋਈ ਬੱਚੀ ਮਿਲ ਗਈ। ਜਿਸ ਤੋਂ ਬਾਅਦ ਬੱਚੀ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਬੱਚੀ ਠੀਕ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ ਕਿ ਬੱਚੀ ਨੂੰ ਉਸਨੇ ਪੇਟੀ ਵਿੱਚ ਬੰਦ ਕੀਤਾ ਸੀ ਜਾਂ ਫਿਰ ਬੱਚੀ ਡਰ ਦੇ ਕਾਰਨ ਖੁਦ ਬੰਦ ਹੋਈ ਸੀ।

