ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਉੱਪਰ ਐਕਸ਼ਨ ਸ਼ੁਰੂ ਹੋ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਲਾਇਸੈਂਸਾਂ ਦੀ ਸਮੀਖਿਆ ਮਗਰੋਂ ਵੱਡੀ ਪੱਧਰ ਉੱਪਰ ਹਥਿਆਰ ਘਟਣਗੇ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਕਿ ਇੱਕ-ਇੱਕ ਲਾਇਸੰਸ ਉੱਪਰ ਤਿੰਨ-ਤਿੰਨ ਹਥਿਆਰ ਰੱਖੇ ਹੋਏ ਹਨ। ਇਸ ਤੋਂ ਇਲਾਵਾ ਜੋ ਲੋਕ ਸਹੀ ਕਾਗਜ-ਪੱਤਰ ਨਾ ਪੇਸ਼ ਕਰ ਸਕੇ ਉਨ੍ਹਾਂ ਦੇ ਲਾਇਸੰਸ ਵੀ ਰੱਦ ਹੋਣਗੇ।
ਦੱਸ ਦਈਏ ਕਿ ਸੂਬੇ ’ਚ ਗੈਂਗਵਾਰ ਤੇ ਕਤਲ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ’ਚ ਹਥਿਆਰਾਂ ਦੇ ਲਾਇਸੈਂਸ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਇਹ ਵੀ ਹੁਕਮ ਦਿੱਤੇ ਗਏ ਹਨ ਕਿ ਪੰਜਾਬ ’ਚ ਆਉਣ ਵਾਲੇ ਤਿੰਨ ਮਹੀਨੇ ਮਹੀਨੇ ਤੱਕ ਕੋਈ ਵੀ ਨਵੇਂ ਹਥਿਆਰ ਦਾ ਲਾਇਸੈਂਸ ਨਹੀਂ ਬਣੇਗਾ ਜਿਨ੍ਹਾਂ ਗਲਤ ਅਨਸਰਾਂ ਕੋਲ ਹਥਿਆਰਾਂ ਦੇ ਲਾਇਸੈਂਸ ਹਨ, ਉਨ੍ਹਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

