Visitor : Visitor
,

ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਬਣੀ ਅੱਗ ਦਾ ਗੋਲਾ, ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ ) ਬਠਿੰਡਾ : ਸਾਲਾਸਰ ਤੋਂ ਆ ਰਹੀ ਨਿੱਜੀ ਬੱਸ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਇਸ ਮਗਰੋਂ ਬੱਸ ਦੂਰ ਤੱਕ ਮੋਟਰਸਾਈਕਲ ਨੂੰ ਘੜੀਸਦੀ  ਲੈ ਗਈ।  ਇਹ ਹਾਦਸਾ ਬਠਿੰਡਾ-ਡੱਬਵਾਲੀ ਰੋਡ ਉਤੇ ਵਾਪਰਿਆ। ਇਸ ਮਗਰੋਂ ਬੱਸ ਤੇ ਮੋਟਰਸਾਈਕਲ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਬੱਸ ਵਿਚ ਸਵਾਰ ਯਾਤਰੀਆਂ ਨੇ ਤੇਜ਼ੀ…

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ )

ਬਠਿੰਡਾ : ਸਾਲਾਸਰ ਤੋਂ ਆ ਰਹੀ ਨਿੱਜੀ ਬੱਸ ਦੀ ਮੋਟਰਸਾਈਕਲ ਨਾਲ ਭਿਆਨਕ ਟੱਕਰ ਹੋ ਗਈ। ਇਸ ਮਗਰੋਂ ਬੱਸ ਦੂਰ ਤੱਕ ਮੋਟਰਸਾਈਕਲ ਨੂੰ ਘੜੀਸਦੀ  ਲੈ ਗਈ।  ਇਹ ਹਾਦਸਾ ਬਠਿੰਡਾ-ਡੱਬਵਾਲੀ ਰੋਡ ਉਤੇ ਵਾਪਰਿਆ।

ਇਸ ਮਗਰੋਂ ਬੱਸ ਤੇ ਮੋਟਰਸਾਈਕਲ ਨੂੰ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਬੱਸ ਵਿਚ ਸਵਾਰ ਯਾਤਰੀਆਂ ਨੇ ਤੇਜ਼ੀ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਬੱਸ ਟੂਰਸਿਟ ਦੱਸੀ ਜਾ ਰਹੀ ਹੈ ਤੇ ਇਸ ਵਿਚ ਸਿਲੰਡਰ ਰੱਖੇ ਹੋਣ ਦਾ ਵੀ ਪਤਾ ਲੱਗਾ ਹੈ ਪਰ ਲੋਕਾਂ ਵੱਲੋਂ ਤੇਜ਼ੀ ਨਾਲ ਸਿਲੰਡਰ ਬੱਸ ਵਿਚ ਉਤਾਰ ਲਏ ਗਏ।

ਪ੍ਰਾਈਵੇਟ ਬੱਸ ਕੰਪਨੀ ਦੀ ਬੱਸ ਸਾਲਾਸਰ ਤੋਂ ਵਾਪਸ ਆ ਰਹੀ ਸੀ ਕਿ ਪਿੰਡ ਮਸਾਨਾ ਨੇੜੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਹੈ ਜਿਸ ਕਾਰਨ ਦੋ ਮੋਟਰਸਾਈਕਲ ਸਵਾਰ ਅੱਗ ਦੀ ਲਪੇਟ ਵਿਚ ਆ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉਤੇ ਪੁੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਸੀ।

Leave a Reply

Your email address will not be published. Required fields are marked *

Visitor : Visitor