Visitor : Visitor
,

ਜ਼ੀਰਕਪੁਰ : ਕਾਰ ‘ਚੋਂ ਮਿਲੀ ਲੜਕੀ ਦੀ ਲਾਸ਼, ਕਾਰ ਮੌਕੇ ‘ਤੇ ਛੱਡ ਫਰਾਰ ਹੋਇਆ ਨੌਜਵਾਨ

ਬਿਊਰੋ,  ਪ੍ਰਾਈਮ  ਪੋਸਟ ਪੰਜਾਬ ਜ਼ੀਰਕਪੁਰ ਵਿਚ ਗੱਡੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਸ਼ਤਾਬਗੜ੍ਹ ਰੋਡ ‘ਤੇ ਲਾਲ ਰੰਗ ਦੀ ਪੋਲੋ ਕਾਰ ਵਿਚ ਲੜਕੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਹੈ। ਲੜਕੀ ਦੀ ਲਾਸ਼ ਗੱਡੀ ਦੀ ਪਿਛਲੀ ਸੀਟ ‘ਤੇ ਪਈ ਸੀ। ਮਿਲੀ ਜਾਣਕਾਰੀ ਮੁਤਾਬਕ ਸੜਕ ਕਿਨਾਰੇ ਖੜ੍ਹੀ ਲਾਲ ਰੰਗ ਦੀ ਇਹ ਕਾਰ ਮਿਲੀ ਜਿਸ…

ਬਿਊਰੋ,  ਪ੍ਰਾਈਮ  ਪੋਸਟ ਪੰਜਾਬ

ਜ਼ੀਰਕਪੁਰ ਵਿਚ ਗੱਡੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਸ਼ਤਾਬਗੜ੍ਹ ਰੋਡ ‘ਤੇ ਲਾਲ ਰੰਗ ਦੀ ਪੋਲੋ ਕਾਰ ਵਿਚ ਲੜਕੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ ਹੈ। ਲੜਕੀ ਦੀ ਲਾਸ਼ ਗੱਡੀ ਦੀ ਪਿਛਲੀ ਸੀਟ ‘ਤੇ ਪਈ ਸੀ।

ਮਿਲੀ ਜਾਣਕਾਰੀ ਮੁਤਾਬਕ ਸੜਕ ਕਿਨਾਰੇ ਖੜ੍ਹੀ ਲਾਲ ਰੰਗ ਦੀ ਇਹ ਕਾਰ ਮਿਲੀ ਜਿਸ ਵਿਚੋਂ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਗੱਡੀ ਦਾ ਨੰਬਰ PB10DK0322 ਹੈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਗੱਡੀ ਮੌਕੇ ‘ਤੇ ਛੱਡ ਕੇ ਉਥੋਂ ਫਰਾਰ ਹੋ ਗਿਆ ਹੈ। ਲੜਕੀ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨ ਵਿੱਚ ਜੁਟੀ ਹੋਈ ਹੈ।

ਇਹ ਵੀ ਖਬਰ ਹੈ ਕਿ ਮ੍ਰਿਤਕ ਕੁੜੀ ਡੇਰਾਬੱਸੀ ਦੀ ਰਹਿਣ ਵਾਲੀ ਹੈ। ਪੁਲਿਸ ਅਜੇ ਇਸ ਮਾਮਲੇ ਵਿਚ ਕੁਝ ਵੀ ਦਸਣ ਤੋਂ ਬਚ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਦੂਜੇ ਪਾਸੇ ਮੌਕੇ ਤੋਂ ਫਰਾਰ ਹੋਏ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਇਲਾਕਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor