Visitor : Visitor
,

ਟਰੈਕਟਰ ਚਾਲਕ ਦੀ ਛੋਟੀ ਜਿਹੀ ਗਲਤੀ ਬਣੀ ਵੱਡਾ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪੰਜਾਬ ਵਿੱਚ ਸੜਕ ਹਾਦਸੇ ਵਾਪਰ ਰਹੇ ਹਨ  ਤੇ ਇਨ੍ਹਾਂ ਸੜਕ ਹਾਦਸਿਆਂ ਵਿਚ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਰੋਜ਼ਾਨਾ ਚਲੀਆਂ ਜਾਂਦੀਆਂ ਹਨ। ਰੋਜ਼ਾਨਾ ਅਜਿਹੀਆਂ ਦੁਖਭਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਕਈ ਵਾਰ ਵਾਹਨ ਚਾਲਕਾਂ ਦੀ ਛੋਟੀ ਜਿਹੀ ਗਲਤੀ ਦੂਜੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਇੰਝ ਹੀ ਹੋਇਆ ਨਾਭਾ ਬਲਾਕ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪੰਜਾਬ ਵਿੱਚ ਸੜਕ ਹਾਦਸੇ ਵਾਪਰ ਰਹੇ ਹਨ  ਤੇ ਇਨ੍ਹਾਂ ਸੜਕ ਹਾਦਸਿਆਂ ਵਿਚ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਰੋਜ਼ਾਨਾ ਚਲੀਆਂ ਜਾਂਦੀਆਂ ਹਨ। ਰੋਜ਼ਾਨਾ ਅਜਿਹੀਆਂ ਦੁਖਭਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਕਈ ਵਾਰ ਵਾਹਨ ਚਾਲਕਾਂ ਦੀ ਛੋਟੀ ਜਿਹੀ ਗਲਤੀ ਦੂਜੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।

ਇੰਝ ਹੀ ਹੋਇਆ ਨਾਭਾ ਬਲਾਕ ਦੇ ਪਿੰਡ ਅਭੇਪੁਰ ਵਿੱਚ, ਜਿੱਥੇ ਟਰੈਕਟਰ ਚਾਲਕ ਦੀ ਛੋਟੀ ਜਿਹੀ ਗਲਤੀ ਕਾਰਨ ਮਾਪਿਆਂ ਦਾ ਇਕਲੌਤਾ ਪੁੱਤ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਜਾਣਕਾਰੀ ਮੁਤਾਬਕ  ਟਰੈਕਟਰ ਚਾਲਕ ਟਰੈਕਟਰ  ਦੀ ਲਾਈਟ ਖਰਾਬ ਹੋਣ ਦੇ  ਬਾਵਜੂਦ ਵੀ ਉਹ ਸੜਕ ‘ਤੇ ਟਰੈਕਟਰ ਚਲਾ ਰਿਹਾ ਸੀ ਤੇ ਦੂਜੇ ਪਾਸਿਓਂ ਬਾਈਕ ‘ਤੇ ਕੁਲਦੀਪ ਸਿੰਘ ਆ ਰਿਹਾ ਸੀ ਤੇ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਸਾਹਮਣਿਓਂ ਕੋਈ ਟਰੈਕਟਰ ਆ ਰਿਹਾ ਸੀ ਜਿਸ ਕਾਰਨ ਕੁਲਦੀਪ ਟਰੈਕਟਰ ਨਾਲ ਬੁਰੀ ਤਰ੍ਹਾਂ ਟਕਰਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸ ਦੇਈਏ ਕਿ ਕੁਲਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ ਤੇ ਮਾਪਿਆਂ ਦਾ ਇਕੋ-ਇਕ ਸਹਾਰਾ ਸੀ। ਪੁੱਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ । ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕੁਲਦੀਪ ਦੀ ਮੌਤ ਦਾ ਪਤਾ ਲੱਗਾ ਉਸ ਸਮੇਂ ਉਨ੍ਹਾਂ ਦੀ ਮਾਤਾ ਜੀ ਇਕੱਲੇ ਘਰ ਵਿੱਚ ਸਨ ਤੇ ਪਿਤਾ ਬਾਹਰ ਕੰਬਾਈਨ ਚਲਾਉਣ ਲਈ ਗਏ ਹੋਏ ਸਨ।

Leave a Reply

Your email address will not be published. Required fields are marked *

Visitor : Visitor