Visitor : Visitor
,

ਨਸ਼ੇ ਨੇ ਨਿਗਲ ਲਿਆ ਮਾਪਿਆਂ ਦਾ ਇੱਕ ਹੋਰ ਜਵਾਨ ਪੁੱਤ, ਓਵਰਡੋਜ਼ ਨਾਲ ਹੋਈ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਫਰੀਦਕੋਟ : ਬੇਸ਼ੱਕ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ । ਪਰ ਹਰ ਰੋਜ਼ ਨੌਜਵਾਨ  ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਇਸੇ ਤਰ੍ਹਾਂ ਦੀ ਇਕ ਖ਼ਬਰ  ਫ਼ਰੀਦਕੋਟ ਦੇ ਪਿੰਡ ਭਾਣਾ ਤੋਂ ਸਾਹਮਣੇ ਆਈ ਹੈ  । ਫਰੀਦਕੋਟ ਦੇ ਪਿੰਡ ਭਾਣਾ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਫਰੀਦਕੋਟ : ਬੇਸ਼ੱਕ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ । ਪਰ ਹਰ ਰੋਜ਼ ਨੌਜਵਾਨ  ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ ਇਸੇ ਤਰ੍ਹਾਂ ਦੀ ਇਕ ਖ਼ਬਰ  ਫ਼ਰੀਦਕੋਟ ਦੇ ਪਿੰਡ ਭਾਣਾ ਤੋਂ ਸਾਹਮਣੇ ਆਈ ਹੈ  । ਫਰੀਦਕੋਟ ਦੇ ਪਿੰਡ ਭਾਣਾ ਵਿੱਚ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਬਾਵਾ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੇ ਦੋ ਦੋਸਤਾਂ ਅਤੇ ਪਿੰਡ ਚਾਹਿਲ ਵਾਸੀ ਇੱਕ ਨਸ਼ਾ ਤਸਕਰ ਨੂੰ ਨਾਮਜ਼ਦ ਕੀਤਾ ਹੈ। ਦੋਵਾਂ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Faridkot man died due

ਬਾਵਾ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਭਰਾ ਸੁਖਚੈਨ ਸਿੰਘ ਨੂੰ ਉਸੇ ਪਿੰਡ ਦੇ ਹੀ ਦੋ ਨੌਜਵਾਨਾਂ ਰਵੀ ਸਿੰਘ ਉਰਫ਼ ਲੱਕੀ ਅਤੇ ਅਭਿਸ਼ੇਕ ਸਿੰਘ ਨੇ ਘਰੋਂ ਬੁਲਾਇਆ ਸੀ। ਉਹ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਵਾਪਸ ਛੱਡ ਗਏ ਸਨ। ਸੁਖਚੈਨ ਸਿੰਘ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਭਰਾ ਦਾ ਦੋਸ਼ ਹੈ ਕਿ ਦੋਵੇਂ ਮੁਲਜ਼ਮ ਉਸ ਦੇ ਭਰਾ ਨੂੰ ਨਾਲ ਲੈ ਕੇ ਪਿੰਡ ਚਹਿਲ ਦੇ ਤਸਕਰ ਪੀਤਾ ਸਿੰਘ ਤੋਂ ਨਸ਼ਾ ਲੈ ਕੇ ਆਏ ਸਨ। ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਐੱਸ.ਐੱਚ.ਓ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਤਵਾਰ ਨੂੰ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮਾਮਲੇ ‘ਚ ਨਾਮਜ਼ਦ ਨਸ਼ਾ ਤਸਕਰ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *

Visitor : Visitor