Visitor : Visitor
,

ਹੈੱਡਫੋਨ ਲਗਾਕੇ ਰੇਲਵੇ ਲਾਈਨ ਉੱਤੇ ਚੱਲ ਰਿਹਾ ਨਾਬਾਲਿਗ ਰੇਲ ਦੀ ਲਪੇਟ ’ਚ ਆਇਆ, ਮੌਤ

ਬਿਊਰੋ ਪ੍ਰਾਈਮ ਪੋਸਟ ਪੰਜਾਬ   ਫਗਵਾੜਾ, 12 ਨਵੰਬਰ 2022  : ਕੰਨਾਂ ਨੂੰ ਹੈੱਡਫੋਨ ਲਗਾ ਕੇ ਰੇਲਵੇ ਲਾਈਨ ਉਤੇ ਚੱਲ ਰਹੇ ਨਾਬਾਲਿਗ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਨਾਬਾਲਿਗ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ।  ਮਿਲੀ ਜਾਣਕਾਰੀ ਅਨੁਸਾਰ ਮਿੱਲ ਰੇਲਵੇ ਲਾਈਨ ਉਤੇ ਨਾਬਾਲਿਗ ਅਨੁਜ ਕੰਨਾਂ ਨੂੰ…

ਬਿਊਰੋ ਪ੍ਰਾਈਮ ਪੋਸਟ ਪੰਜਾਬ  

ਫਗਵਾੜਾ, 12 ਨਵੰਬਰ 2022  : ਕੰਨਾਂ ਨੂੰ ਹੈੱਡਫੋਨ ਲਗਾ ਕੇ ਰੇਲਵੇ ਲਾਈਨ ਉਤੇ ਚੱਲ ਰਹੇ ਨਾਬਾਲਿਗ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਨਾਬਾਲਿਗ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ। 

ਮਿਲੀ ਜਾਣਕਾਰੀ ਅਨੁਸਾਰ ਮਿੱਲ ਰੇਲਵੇ ਲਾਈਨ ਉਤੇ ਨਾਬਾਲਿਗ ਅਨੁਜ ਕੰਨਾਂ ਨੂੰ ਹੈੱਡਫੋਨ ਲਗਾ ਕੇ ਚਲ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਰੇਲ ਗੱਡੀ ਦੀ ਆਵਾਜ਼ ਵੀ ਸੁਣਾਈ ਨਾ ਦਿੱਤੀ। ਪਿੱਛੋਂ ਆ ਰਹੀ ਗੱਡੀ ਦੀ ਟੱਕਰ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਫਗਵਾੜਾ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਅਨੁਜ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ। ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿੱਚ ਮੌਜੂਦ ਡਾਕਟਰਾਂ ਅਤੇ ਸਟਾਫ ਨਾਲ ਵੀ ਹੱਥੋਂਪਾਈ ਕੀਤੀ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ, ਪੁਲਿਸ ਨੇ ਪਹੁੰਚ ਕੇ ਉਸਦੇ ਹੰਗਾਮਾ ਕਰ ਰਹੇ ਲੋਕਾਂ ਨੂੰ ਸ਼ਾਂਤ ਕੀਤਾ। ਡਾਕਟਰਾਂ ਅਤੇ ਸਟਾਫ ਨਾਲ ਕੀਤੀ ਗਈ ਹੱਥੋਂ ਪਾਈ ਦੇ ਵਿਰੋਧ ਵਿੱਚ ਸਟਾਫ ਅਤੇ ਡਾਕਟਰਾਂ ਵੱਲੋਂ ਧਰਨਾ ਦਿੱਤਾ ਗਿਆ।

Leave a Reply

Your email address will not be published. Required fields are marked *

Visitor : Visitor