Visitor : Visitor
,

ਨਾਜਾਇਜ਼ ਸਬੰਧਾਂ ‘ਚ ਰੋੜਾ ਬਣੇ ਪਤੀ ਦਾ ਕਤਲ, ਮਾਂ-ਪੁੱਤ ਨੇ ਫਰਸ਼ ਥੱਲੇ ਦਫਨਾਈ ਲਾਸ਼, ਇੰਝ ਖੁੱਲ੍ਹਿਆ ਭੇਤ

ਬਿਊਰੋ ਪ੍ਰਾਈਮ ਪੋਸਟ ਪੰਜਾਬ   ਅਬੋਹਰ : ਅਬੋਹਰ ਦੀ ਸਬ-ਡਵੀਜ਼ਨ ਦੇ ਪਿੰਡ ਬਹਾਵਲਵਾਸੀ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ। ਕਤਲ ਮਗਰੋ ਉਸ ਦੀ ਲਾਸ਼ ਨੂੰ ਘਰ ਵਿੱਚ ਟੋਇਆ ਪੁੱਟ ਕੇ ਦਫਨਾ ਦਿੱਤਾ ਅਤੇ ਉਸ ਉਪਰ ਫਰਸ਼ ਬਣਵਾ ਦਿੱਤਾ। ਇਸ ਮਗਰੋਂ ਇੱਕ ਹੋਰ ਸਾਜ਼ਿਸ਼…

ਬਿਊਰੋ ਪ੍ਰਾਈਮ ਪੋਸਟ ਪੰਜਾਬ  

ਅਬੋਹਰ : ਅਬੋਹਰ ਦੀ ਸਬ-ਡਵੀਜ਼ਨ ਦੇ ਪਿੰਡ ਬਹਾਵਲਵਾਸੀ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ। ਕਤਲ ਮਗਰੋ ਉਸ ਦੀ ਲਾਸ਼ ਨੂੰ ਘਰ ਵਿੱਚ ਟੋਇਆ ਪੁੱਟ ਕੇ ਦਫਨਾ ਦਿੱਤਾ ਅਤੇ ਉਸ ਉਪਰ ਫਰਸ਼ ਬਣਵਾ ਦਿੱਤਾ। ਇਸ ਮਗਰੋਂ ਇੱਕ ਹੋਰ ਸਾਜ਼ਿਸ਼ ਰਚਦੇ ਹੋਏ ਸ਼ੱਕ ਤੋਂ ਬਚਣ ਲਈ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾ ਦਿੱਤੀ। ਘਟਨਾ ਦਾ ਪਤਾ ਚੱਲਣ ਮਗਰੋਂ ਦੋਵੇਂ ਮਾਂ-ਪੁੱਤ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ‘ਤੇ ਪਹੁੰਚੇ ਅਤੇ ਲਾਸ਼ ਨੂੰ ਨਿਸ਼ਾਨਦੇਹੀ ‘ਤੇ ਬਾਹਰ ਕੱਢਿਆ।

woman with son killed

ਮਿਲੀ ਜਾਣਕਾਰੀ ਮੁਤਾਬਕ ਪਿੰਡ ਬਹਾਵਲ ਵਾਸੀ ਨਿਵਾਸੀ 50 ਸਾਲਾਂ ਮੱਖਣ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਆਪਣੀ ਪਤਨੀ ‘ਤੇ ਕਿਸੇ ਹੋਰ ਦੇ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਅਕਸਰ ਆਪਣੀ ਪਤਨੀ ਸੁਖਪਾਲ ਕੌਰ ਨਾਲ ਝਗੜਾ ਹੁੰਦਾ ਰਹਿੰਦਾ ਸੀ। ਇਸੇ ਦੇ ਚੱਲਦੇ ਕਰੀਬ 1 ਮਹੀਨਾ ਪਹਿਲਾਂ ਜਦੋਂ ਦੋਵਾਂ ਵਿੱਚ ਝਗੜਾ ਹੋਇਆ ਤਾਂ ਮੱਖਣ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਆਪਣੇ ਪੁੱਤਰ ਪ੍ਰਦੀਪ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਘਰ ਵਿੱਚ ਹੀ ਟੋਇਆ ਪੁੱਟ ਦੇ ਦਫਨਾ ਦਿੱਤੀ।

woman with son killed

ਇਸ ਮਗਰੋਂ 18 ਅਕਤੂਬਰ ਨੂੰ ਸੁਖਪਾਲ ਕੌਰ ਨੇ ਪੁਲਿਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਦੂਜੇ ਪਾਸੇ ਮੱਖਣ ਦੇ ਗਾਇਬ ਹੋਣ ਮਗਰੋਂ ਪਿੰਡ ਵਿੱਚ ਸ਼ੁਰੂ ਹੋਈ ਚਰਚਾ ਹੌਲੀ-ਹੌਲੀ ਪੁਲਿਸ ਤੱਕ ਪਹੁੰਚੀ ਅਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਮੱਖਣ ਦੀ ਪਤਨੀ ਤੇ ਪੁੱਤਰ ਤੋਂ ਸਖਤਾਈ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਸਭ ਕੁਝ ਉਗਲ ਦਿੱਤਾ ਤੇ ਕਤਲ ਦੀ ਗੱਲ ਮੰਨ ਲਈ। ਪੁਲਿਸ ਵੱਲੋਂ ਸੁਖਪਾਲ ਤੇ ਉਸ ਦੇ ਪੁੱਤਰ ਪ੍ਰਦੀਪ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor