ਬਿਉਰੋ, ਪ੍ਰਾਈਮ ਪੋਸਟ ਪੰਜਾਬ
ਕੋਟਕਪੂਰਾ : ਕੋਟਕਪੂਰਾ ਵਿਖੇ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਕੋਟਕਪੂਰਾ ‘ਚ ਬੇਅਦਬੀ ਦਾ ਮੁਲਜ਼ਮ ਸੀ।ਪ੍ਰਦੀਪ ਸਿੰਘ ਐੱਫਆਈਆਰ 63 ‘ਚ ਨਾਮਜ਼ਦ ਸੀ।ਦੱਸਿਆ ਜਾਂਦਾ ਹੈ ਕਿ ਪ੍ਰਦੀਪ ਦੇ ਗੰਨਮੈਨ ਨੂੰ ਵੀ ਗੋਲੀਆਂ ਲੱਗੀਆਂ ਹਨ।ਜਾਣਕਾਰੀ ਮੁਤਾਬਕ ਜਦੋਂ ਪ੍ਰਦੀਪ ਸਿੰਘ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

