ਮੈਂ ਬੇਨਤੀ ਕੀਤੀ ਸੀ ਇਸ ਵਾਰ SGPC ਦੀ ਚੋਣ ਲਈ ਲਿਫਾਫਾ ਕਲਚਰ ਬੰਦ ਕੀਤਾ ਜਾਵੇ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 3 ਨਵੰਬਰ 2022 : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਮੈਂ ਪਾਰਟੀ ਵਿਰੋਧੀ ਕਦੇ ਵੀ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਵੱਲੋਂ ਇਹ ਫੈਸਲਾ ਕਿਵੇਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਲਿਫਾਫਾ ਕਲਚਰ ਖਤਮ ਕਰਨਾ ਹੈ, ਪ੍ਰਧਾਨ ਦੀ ਚੋਣ ਕਰਵਾਈ ਜਾਵੇ। ਹੁਣ ਜਦੋਂ ਐਲਾਨ ਹੋ ਗਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਪ੍ਰਧਾਨ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਵਾਰ ਜਿਵੇਂ ਲੋਕ ਕਹਿੰਦੇ ਹਨ ਲਿਫਾਫਾ ਕਲਚਰ ਉਸ ਨੂੰ ਖਤਮ ਕਰੀਏ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੇ ਮੈਂਬਰ ਪ੍ਰਧਾਨ ਦੀ ਚੋਣ ਸਬੰਧੀ ਪਾਰਟੀ ਪ੍ਰਧਾਨ ਨੂੰ ਅਧਿਕਾਰ ਦੇ ਦਿੰਦੇ ਹਨ, ਜਦੋਂ ਕਿ ਕਈ ਮੈਂਬਰਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਸ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਕਈ ਮੈਂਬਰਾਂ ਕੋਲ ਗਈ ਸੀ ਜੋ ਪਾਰਟੀ ਤੋਂ ਨਰਾਜ਼ ਹਨ ਤਾਂ ਜਿਨ੍ਹਾਂ ਦੀ ਕੁਝ ਗੱਲਾਂ ਕਰਕੇ ਨਰਾਜ਼ਗੀ ਹੈ। ਉਨ੍ਹਾਂ ਉਹ ਮੈਂਬਰ ਸ਼੍ਰੋਮਣੀ ਅਕਾਲੀ ਦਲ ਸੀਟ ਉਤੇ ਚੋਣ ਲੜ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਅੰਗ ਹਾਂ, ਮੈਂ ਪਾਰਟੀ ਦੀ ਮਜ਼ਬੂਤੀ ਲਈ ਖੂਨ ਪਸੀਨਾ ਬਹਾਇਆ ਹੈ।

