ਬਿਊਰੋ, ਪ੍ਰਾਈਮ ਪੋਸਟ ਪੰਜਾਬ
ਰੂਪਨਗਰ : ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਬੁੱਧਵਾਰ ਦੇਰ ਸ਼ਾਮ ਆਕਸੀਜਨ ਦਾ ਸਿਲੰਡਰ ਫਟਣ ਕਾਰਨ ਮਜ਼ਦੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਇਕ ਤੇ ਦੋ ਨੰਬਰ ਯੂਨਿਟਾਂ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾਾ ਗਿਆ ਹੈ। ਉਨ੍ਹਾਂ ਯੂਨਿਟਾਂ ਨੂੰ ਡਿਸਮੈਂਟਲ ਕਰਨ ਦੇ ਕੰਮ ਵਿਚ ਜੁਟੀ ਇਕ ਕੰਪਨੀ ਦੇ ਮਜ਼ਦੂਰ ਜਦੋਂ ਮਸ਼ੀਨਰੀ ਨੂੰ ਤੋੜਨ ਦਾ ਕੰਮ ਕਰ ਰਹੇ ਸਨ ਤਾਂ ਇਸੇ ਦੌਰਾਨ ਵੈਲਡਿੰਗ ਤੇ ਕਟਿੰਗ ਦੇ ਕੰਮ ਲਈ ਵਰਤਿਆ ਜਾਣ ਵਾਲਾ ਆਕਸੀਜਨ ਦਾ ਸਿਲੰਡਰ ਅਚਾਨਕ ਫਟ ਗਿਆ ਜਿਸ ਦੌਰਾਨ ਇਕ ਮਜ਼ਦੂਰ ਦੇ ਦੋਵੇਂ ਪੈਰ ਉੱਡ ਗਏ। ਮਜ਼ਦੂਰ ਨੂੰ ਗੰਭੀਰ ਜ਼ਖਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਹਾਦਸੇ ਦੌਰਾਨ ਸਿਲੰਡਰ ਫਟਣ ਦੀ ਆਵਾਜ਼ ਬਹੁਤ ਦੂਰ ਤਕ ਸੁਣਾਈ ਦਿਤੀ ਤੇ ਹੋਰ ਵਰਕਰਾਂ ’ਚ ਵੀ ਘਬਰਾਹਟ ਵੇਖਣ ਨੂੰ ਮਿਲੀ। ਇਸ ਕੰਮ ਨੂੰ ਕਰਦਿਆਂ ਇਹ ਦੂਸਰੀ ਵੱਡੀ ਘਟਨਾ ਵਾਪਰੀ ਹੈ।
ਜਦੋਂ ਕੰਪਨੀ ਤੇ ਠੇਕੇਦਾਰਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਰਕਰਾਂ ਨੇ ਕੰਪਨੀ ਜਾਂ ਠੇਕੇਦਾਰ ਦੇ ਅਧਿਕਾਰੀਆਂ ਦਾ ਨੰਬਰ ਨਹੀਂ ਦਿੱਤਾ ਤੇ ਉਨ੍ਹਾਂ ਸਾਫ਼ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਕੋਲ ਕਿਸੇ ਦਾ ਸੰਪਰਕ ਨੰਬਰ ਨਹੀਂ ਹੈ।
ਏਡੀਸੀ ਨੇ ਕੈਟਲ ਪੌਂਡ ਦੇ ਕੰਮਾਂ ਦਾ ਲਿਆ ਜਾਇਜ਼ਾ ਜਦੋਂ ਇਸ ਸਬੰਧੀ ਥਰਮਲ ਪਲਾਂਟ ਰੂਪਨਗਰ ਦੇ ਮੁੱਖ ਇੰਜੀਨੀਅਰ ਮਨਜੀਤ ਸਿੰਘ ਤੋਂ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਹੀ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਉਹ ਘਟਨਾ ਸਮੇਂ ਬਾਹਰ ਹੋਣ ਕਾਰਨ ਉਨ੍ਹਾਂ ਕੋਲ ਵਿਸਥਾਰਪੂਰਵਕ ਜਾਣਕਾਰੀ ਨਹੀਂ ਹੈ।

