ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਡੀ.ਟੀ.ਐੱਫ ਬਲਾਕ ਮੌੜ ਦੀ ਮੀਟਿੰਗ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਅਤੇ ਸਕੱਤਰ ਜਗਦੀਪ ਸਿੰਘ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਢੱਡੇ ਵਿਖੇ ਹੋਈ।ਜਿਸ ਵਿੱਚ ਪਹਿਲਾਂ ਵਾਲ਼ੀ ਬਲਾਕ ਕਮੇਟੀ ਤੋਂ ਧੰਨਵਾਦ ਸਹਿਤ ਚਾਰਜ ਲੈਣ ਉਪਰੰਤ ਬਲਾਕ ਕਮੇਟੀ ਦਾ ਬੈਂਕ ਖਾਤਾ ਖੁਲਵਾਉਣ ਲਈ ਚਰਚਾ ਕੀਤੀ ਗਈ ਤਾਂ ਜੋ ਸਾਰਾ ਕੰਮ ਪਾਰਦਰਸ਼ਤਾ ਨਾਲ਼ ਕੀਤਾ ਜਾ ਸਕੇ।ਇਸਦੇ ਨਾਲ਼ ਹੀ 8 ਨਵੰਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਡੀ.ਟੀ.ਐੱਫ ਦੀ ਜਿਲ੍ਹਾ ਚੋਣ ਚ ਸ਼ਾਮਲ ਹੋਣ ਲਈ ਵਿਚਾਰ ਚਰਚਾ ਕੀਤੀ ਗਈ।ਸਕੂਲਾਂ ਵਿੱਚ ਡੀ.ਟੀ.ਐੱਫ ਦੀਆਂ ਸਰਗਰਮੀਆਂ ਵਧਾਉਣ ਲਈ ਵਿਸਥਾਰ ਚ ਗੱਲ-ਬਾਤ ਹੋਈ।
ਮੀਟਿੰਗ ਦੌਰਾਨ ਜਸਵੀਰ ਸਿੰਘ ਬਾਹੀਆ ਅਤੇ ਜਗਸੀਰ ਸਿੰਘ ਢੱਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਹੱਕ ਲੈਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਅਤੇ ਨਾਲ਼ ਹੀ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਵਿੱਚ ਜੇਕਰ ਸਰਕਾਰ ਦੇਰੀ ਕਰਦੀ ਹੈ ਜਾਂ ਕਿਸੇ ਵੀ ਕਿਸਮ ਦੀ ਕਟੌਤੀ ਕਰਦੀ ਹੈ ਤਾਂ ਅਧਿਆਪਕ ਵਰਗ ਨੂੰ ਤੁਰੰਤ ਵੱਡੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ।ਮੀਟਿੰਗ ਵਿੱਚ ਉਪਰੋਕਤ ਤੋੰ ਇਲਾਵਾ ਗੁਰਮੀਤ ਕੌਰ, ਅਰਵਿੰਦਰ ਸਿੰਘ, ਸੂਰਜ ਸਿੰਘ, ਬਲਕਰਨ ਸਿੰਘ, ਰੁਪਿੰਦਰ ਸਿੰਘ ਆਦਿ ਸ਼ਾਮਲ ਸਨ।

