Visitor : Visitor
,

ਸੜਕ ਹਾਦਸੇ ਵਿੱਚ 2 ਬੱਚਿਆਂ ਦੀ ਮੌਤ, 8 ਜ਼ਖਮੀ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਸਰਹਿੰਦ, 1 ਨਵੰਬਰ 2022 : ਅਵਾਰਾ ਪਸ਼ੂਆਂ ਕਾਰਨ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਉਤੇ ਵਾਪਰੇ ਇਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਸੜਕ ਉਤੇ ਅਵਾਰਾ ਪਸ਼ੂਆਂ ਕਾਰਨ ਦੋ ਗੱਡੀਆਂ ਆਪਸ ਵਿੱਚ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਸਰਹਿੰਦ, 1 ਨਵੰਬਰ 2022 : ਅਵਾਰਾ ਪਸ਼ੂਆਂ ਕਾਰਨ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਉਤੇ ਵਾਪਰੇ ਇਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਸਬੰਧੀ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਬੀਰ ਸਿੰਘ ਨੇ ਦੱਸਿਆ ਕਿ ਸੜਕ ਉਤੇ ਅਵਾਰਾ ਪਸ਼ੂਆਂ ਕਾਰਨ ਦੋ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 4 ਸਾਲਾ ਪਵਨਜੀਤ ਅਤੇ ਢਾਈ ਸਾਲ ਗੀਤਿਕਾ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਨੂੰ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਅਤੇ 7 ਨੂੰ ਪੰਚਕੂਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਮ੍ਰਿਤਕ ਬੱਚੇ ਅਤੇ ਜ਼ਖਮੀ ਉਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਦੱਸੇ ਜਾ ਰਹੇ ਹਨ, ਜੋ ਸ੍ਰੀ ਦਰਬਾਰ ਸਾਹਿਬ ਅਤੇ ਮਾਤਾ ਵੈਸ਼ਨੋ ਦੇਵੀ ਜਾ ਕੇ ਵਾਪਸ ਆ ਰਹੇ ਸਨ।

Leave a Reply

Your email address will not be published. Required fields are marked *

Visitor : Visitor