ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 31 ਅਕਤੂਬਰ 2022 : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਅਗਵਾਈ ਕਰਦੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਾਂ ਅਤੇ ਐਸੋਸੀਏਸ਼ਨਜ ਆਫ ਪੰਜਾਬ ਵੱਲੋਂ ਸਨਮਾਨ ਸਮਾਰੋਹ ਵਿੱਚ ਪੰਜਾਬ ਦੇ ਕੁਝ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿੰਨ੍ਹਾਂ ਸਕੂਲ ਮੁਖੀਆਂ ਨੇ ਸਮਾਜ ਵਿੱਚ ਰਹਿ ਕੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
FAP ਨੇ ਪੰਜਾਬ ਦੇ ਸਕੂਲ ਮੁਖੀਆਂ ਨੂੰ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਦੇ ਲਈ ਸਨਮਾਨਿਤ ਕੀਤਾ ।ਇਸ ਸਮਾਰੋਹ ਦੇ ਦੌਰਾਨ ਵਪਾਰਕ ਅਤੇ ਉਦਯੋਗ ਮੰਤਰੀ ਸ੍ਰੀ ਸੋਮ ਨਾਥ ਜੀ ਦੁਆਰਾ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ.ਸੰਕੈ.ਵਿੱਦਿਆ ਮੰਦਰ ਮਾਨਸਾ ਦੇ ਸਕੂਲ ਮੁਖੀ ਜਗਦੀਪ ਕੁਮਾਰ ਪਟਿਆਲ ਨੂੰ FAP ਨੈਸ਼ਨਲ ਐਵਾਰਡ ਦੇ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਇਸ ਵਿੱਦਿਆ ਮੰਦਰ ਵਿੱਚ ਸਕੂਲ ਮੁਖੀ ਦੇ ਤੌਰ ਤੋਂ ਪਿਛਲੇ ਕਈ ਸਾਲਾਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ।ਇਸ ਤੋ ਇਲਾਵਾ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਵੀ ਹੈ ਕਿ ਇਸ ਵਿੱਦਿਆ ਮੰਦਰ ਨੂੰ ਵੀ ਬੈਸਟ ਸਕੂਲ ਐਵਾਰਡ ਮਿਲਿਆ ਹੈ। ਇਸ ਸਮਾਰੋਹ ਦੋਰਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਾਂ ਅਤੇ ਐਸੋਸੀਏਸ਼ਨਜ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਮੌਜੂਦ ਰਹੇ।
ਸਕੂਲ ਮੁਖੀ ਜਗਦੀਪ ਕੁਮਾਰ ਪਟਿਆਲ ਦੇ ਵਿੱਦਿਆ ਮੰਦਰ ਵਿੱਚ ਪਹੁੰਚਣ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਅਤੇ ਸਮੂਹ ਮੈਨੇਜ਼ਮੈਂਟ ਮੈਬਰ ਸਹਿਬਾਨ ਨੇ ਤਹਿ ਦਿਲੋਂ ਵਧਾਈਆਂ ਦਿੱਤੀਆਂ ਅਤੇ ਇਸੇ ਤਰਾਂ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਵਿੱਦਿਆ ਮੰਦਰ ਦੇ ਸਟਾਫ ਮੈਂਬਰ ਵੀ ਇਸ ਅਦਭੁੱਤ ਪ੍ਰਾਪਤੀ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।

