30 ਗ੍ਰਾਮ ਹੈਰੋਇਨ, 20 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਕੀਤੀਆਂ ਬਰਾਮਦ
ਜੂਆ ਐਕਟ ਤਹਿਤ 37540 ਰੁਪਏ ਦੀ ਨਗਦੀ ਕੀਤੀ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 28 ਅਕਤੂਬਰ 2022 : ਐੱਸਐੱਸਪੀ ਮਾਨਸਾ ਸ੍ਰੀ ਗੌਰਵ ਤੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ ਮਾਨਸਾ ਦੇ ਥਾਣੇ: ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਹੈਪੀ ਕੁਮਾਰ ਉਰਫ ਗਾਂਧੀ ਪੁੱਤਰ ਰਾਮ ਚੰਦ ਵਾਸੀ ਮਾਨਸਾ ਨੂੰ ਕਾਬੂ ਕਰਕੇ 30 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ।
ਚੌਂਕੀ ਨਰਿੰਦਰਪੁਰਾ (ਥਾਣਾ ਸਦਰ ਮਾਨਸਾ) ਦੇ ਹੋਲਦਾਰ ਅਰਸ਼ਦੀਪ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਬਿੰਦਰ ਸਿੰਘ ਪੁੱਤਰ ਗੋਰੂ ਸਿੰਘ ਵਾਸੀ ਨਰਿੰਦਰਪੁਰਾ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ ਹਰਿਆਣਾ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਭੋਲਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਲੀਪੁਰ ਨੂੰ ਕਾਬੂ ਕਰਕੇ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਹਰਿਆਣਾ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਆਬਕਾਰੀ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਅਧਾਰ ਤੇ ਸੰਜੀਵ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਬੁਢਲਾਡਾ ਨੂੰ ਦੜਾ ਸੱਟਾ ਲਗਾਉਦਿਆਂ ਮੌਕਾ ਪਰ ਕਾਬੂ ਕਰਕੇ ਉਸ ਪਾਸੋਂ 1140 ਰੁਪਏ ਦੀ ਨਗਦੀ ਬਰਾਮਦ ਕਰਕੇ ਉਸਦੇ ਵਿਰੁੱਧ ਥਾਣਾ ਬੋਹਾ ਵਿਖੇ ਜੂਆ ਐਕਟ ਦਾ ਮੁੱਕਦਮਾ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ। ਇਸੇ ਤਰ੍ਹਾਂ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਅਧਾਰ ਤੇ ਗੋਰਾ ਲਾਲ ਪੁੱਤਰ ਰਾਜਾਰਾਮ, ਵਿਸ਼ਾਲਦੀਪ ਪੁੱਤਰ ਵਿਜੈ ਕੁਮਾਰ, ਮਨਜੀਤ ਸਿੰਘ ਪੁੱਤਰ ਬਾਬੂ ਰਾਮ ਅਤੇ ਤੇਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀਆਨ ਸਰਦੂਲਗੜ੍ਹ ਨੂੰ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡਦੇ ਹੋਏ ਮੌਕਾ ਪਰ ਕਾਬੂ ਕਰਕੇ ਉਹਨਾਂ ਪਾਸੋਂ 36400 ਰੁਪਏ ਦੀ ਨਗਦੀ ਬਰਾਮਦ ਕਰਕੇ ਉਹਨਾਂ ਦੇ ਵਿਰੁੱਧ ਥਾਣਾ ਸਰਦੂਲਗੜ੍ਹ ਵਿਖੇ ਜੂਆ ਐਕਟ ਦਾ ਮੁੱਕਦਮਾ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।

