Visitor : Visitor
,

ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ, ਬੱਚੀ ਗੰਭੀਰ ਜ਼ਖ਼ਮੀ

ਸੰਜੀਵ ਜਿੰਦਲ (  ਪ੍ਰਾਈਮ ਪੋਸਟ ਪੰਜਾਬ  ) ਤਲਵੰਡੀ ਸਾਬੋ – ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਭਾਗੀਬਾਂਦਰ-ਜੀਵਨ ਸਿੰਘ ਵਾਲਾ ਵਿਚਕਾਰ ਕੱਲ੍ਹ ਦੇਰ ਸ਼ਾਮ ਬਠਿੰਡਾ ਤੋਂ ਕਾਲਾਂਵਾਲੀ ਜਾ ਰਹੀ ਸਵਿਫ਼ਟ ਡਿਜ਼ਾਇਰ ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾ ਜਾਣ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ…

ਸੰਜੀਵ ਜਿੰਦਲ (  ਪ੍ਰਾਈਮ ਪੋਸਟ ਪੰਜਾਬ  )

ਤਲਵੰਡੀ ਸਾਬੋ – ਤਲਵੰਡੀ ਸਾਬੋ ਦੇ ਨਜ਼ਦੀਕ ਪੈਂਦੇ ਪਿੰਡ ਭਾਗੀਬਾਂਦਰ-ਜੀਵਨ ਸਿੰਘ ਵਾਲਾ ਵਿਚਕਾਰ ਕੱਲ੍ਹ ਦੇਰ ਸ਼ਾਮ ਬਠਿੰਡਾ ਤੋਂ ਕਾਲਾਂਵਾਲੀ ਜਾ ਰਹੀ ਸਵਿਫ਼ਟ ਡਿਜ਼ਾਇਰ ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾ ਜਾਣ ਨਾਲ ਕਾਰ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਲਿਜਾਇਆ ਗਿਆ।ਹਸਪਤਾਲ ਪਹੁੰਚਣ ਤੇ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਦੁਖ਼ਦ ਸੂਚਨਾ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਾਲੀ ਗੱਡੀ ’ਚ ਤਿੰਨ ਸਵਾਰ ਸਨ, ਜਿਨ੍ਹਾਂ ’ਚੋਂ ਕਾਲਾਂਵਾਲੀ ਦੇ ਸਾਬਕਾ ਪ੍ਰਧਾਨ ਸਮਾਜ ਸੇਵੀ ਅਤੇ ਸਟਾਰ ਦੇ ਨਾਂ ਨਾਲ ਜਾਣੇ ਜਾਂਦੇ ਤਰਸੇਮ ਬਾਂਸਲ ਪੁੱਤਰ ਕੁੰਦਨ ਲਾਲ ਅਤੇ ਉਨ੍ਹਾਂ ਦੀ ਪਤਨੀ ਸੀਮਾ ਬਾਂਸਲ ਦੀ ਮੌਤ ਹੋ ਗਈ ਅਤੇ ਸੀਟ ਦੇ ਮਗਰ ਬੈਠੀ ਬੱਚੀ ਜ਼ਖ਼ਮੀ ਹੋ ਗਈ ।ਦੱਸ ਦੇਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ’ਚ ਜ਼ਖ਼ਮੀ ਹੋਈ ਉਨ੍ਹਾਂ ਦੀ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਮੈਕਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਐਕਸੀਡੈਂਟ ਵਾਲੀ ਥਾਂ ਤਲਵੰਡੀ ਸਾਬੋ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ। ਐਕਸੀਡੈਂਟ ਦੀ ਸੂਚਨਾ ਮਿਲਦਿਆਂ ਹੀ ਹਰਿਆਣਾ ਦੇ ਕਾਲਾਂਵਾਲੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ।

Leave a Reply

Your email address will not be published. Required fields are marked *

Visitor : Visitor