Visitor : Visitor

ਸਾਂਝ ਕੇਂਦਰ ਥਾਣਾ ਜੌੜਕੀਆਂ ਦੇ ਮੁਲਾਜ਼ਮਾਂ ਨੇ ਮਜ਼ਦੂਰਾਂ ਨੂੰ ਮਿਠਾਈ ਵੰਡਕੇ ਮਨਾਇਆ ਤਿਓਹਾਰ  

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ , 26 ਅਕਤੂਬਰ 2022 : ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਸਾਂਝ ਕੇਂਦਰ ਥਾਣਾ ਜੌੜਕੀਆਂ ਦੇ ਮੁਲਾਜ਼ਮਾਂ ਵੱਲੋਂ ਪ੍ਰਵਾਸੀ ਗਰੀਬ ਮਜਦੂਰਾਂ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਿਠਾਈ ਦੇ ਡੱਬੇ  ਵੰਡ ਕੇ ਉਨ੍ਹਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਗਈ।  ਇਸ ਮੌਕੇ ਜਾਣਕਾਰੀ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ , 26 ਅਕਤੂਬਰ 2022 : ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਸਾਂਝ ਕੇਂਦਰ ਥਾਣਾ ਜੌੜਕੀਆਂ ਦੇ ਮੁਲਾਜ਼ਮਾਂ ਵੱਲੋਂ ਪ੍ਰਵਾਸੀ ਗਰੀਬ ਮਜਦੂਰਾਂ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਿਠਾਈ ਦੇ ਡੱਬੇ  ਵੰਡ ਕੇ ਉਨ੍ਹਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਗਈ।  ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਜੋੜਕੀਆਂ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆ ਕੇ ਇਨਸਾਨੀਅਤ ਦਾ ਫਰਜ਼ ਪਛਾਣਦੇ ਹੋਏ ਸਾਨੂੰ ਬਿਨਾਂ ਭੇਦਭਾਵ  ਦੂਸਰਿਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਇਸ ਸੁਭ ਦਿਹਾੜੇ ਤੇ ਗਰੀਬ ਮਜ਼ਦੂਰਾਂ ਦੇ  ਵਿਹੜਿਆਂ ਨੂੰ ਰੁਸ਼ਨਾ ਕੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਸਕੀਏ । 

ਉਨ੍ਹਾਂ ਕਿਹਾ ਕਿ ਸਾਨੂੰ ਸਮਾਜ ਸੇਵਾ ਵਿਚ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਦੂਸਰਿਆਂ ਦੀ ਮੱਦਦ ਕਰ ਸਕੀਏ।  ਪੰਜਾਬ ਪੁਲਿਸ ਕੋਰੋਨਾ ਸੰਕਟ ਸਮੇਂ ਵੀ ਸਮਾਜ ਸੇਵੀਆਂ ਦੇ ਰੂਪ ਵਿਚ ਸਾਹਮਣੇ ਆਈ ਸੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਦੇ ਰੂਪ ਵਿੱਚ ਪੰਜਾਬ ਪੁਲਿਸ ਵੱਲੋਂ ਮੱਦਤ ਕੀਤੀ ਗਈ ਸੀ ।ਇਸ ਮੌਕੇ ਹੌਲਦਾਰ ਕੁਲਦੀਪ ਸਿੰਘ ਬੈਣੀਵਾਲ ਅਤੇ ਹੌਲਦਾਰ ਮਨਪ੍ਰੀਤ ਸਿੰਘ ਤੋਂ ਇਲਾਵਾ ਪੁਲਿਸ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

Visitor : Visitor