ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਾਭਾ, 20 ਅਕਤੂਬਰ 2022 : ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀਐਸਪੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐਸਪੀ ਗਗਨਦੀਪ ਸਿੰਘ ਭੁੱਲਰ ਪਟਿਆਲਾ ਵਿੱਚ ਤਾਇਨਾਤ ਸਨ। ਇਹ ਗੋਲੀ ਉਸ ਦੀ ਸਰਵਿਸ ਪਿਸਤੌਲ ਨਾਲ ਨਹੀਂ ਸਗੋਂ ਨਿੱਜੀ ਪਿਸਤੌਲ ਨਾਲ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਲਾਂਕਿ ਗੋਲ਼ੀ ਚੱਲਣ ਦੇ ਕਾਰਨਾਂ ਬਾਬਤ ਅਜੇ ਕਈ ਖ਼ੁਲਾਸਾ ਨਹੀਂ ਹੋਇਆ ਹੈ ਪਰ ਸ਼ੁਰੂਆਤੀ ਜਾਂਚ ਮੁਤਾਬਕ ਇਹ ਗੋਲ਼ੀ ਬੱਤੀ ਬੋਰ ਦੇ ਰਿਵਾਲਵਰ ਵਿੱਚੋਂ ਚੱਲੀ ਤੇ ਡੀਐੱਸਪੀ ਦੇ ਸਿਰ ਵਿੱਚ ਵੱਜੀ ਦੱਸੀ ਜਾ ਰਹੀ ਹੈ।
ਇਸ ਮੁਤੱਲਕ ਜਾਂਚ ਅਧਿਕਾਰੀਆਂ ਨੇ ਗੋਲ਼ੀ ਲੱਗਣ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪਰ ਹਾਲੇ ਤੱਕ ਇਸ ਦੇ ਕਾਰਨਾਂ ਦੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡੀਐੱਸਪੀ ਗਗਨਦੀਪ ਸਿੰਘ ਭੁੱਲਰ ਅਣ-ਵਿਆਹਿਆ ਸੀ ਤੇ ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਹੀ ਸੀ।

