Visitor : Visitor
,

ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ  ਸਟੇਟ ਪੱਧਰੀ ਤਿੰਨ ਰੋਜ਼ਾ ਸਾਇੰਸ ਮੇਲਾ ਕਰਵਾਇਆ

  ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 19 ਅਕਤੂਬਰ 2022 : ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੁਆਰਾ ਸਟੇਟ ਪੱਧਰੀ ਸਾਇੰਸ ਮੇਲਾ 15 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਦੀਪ ਪ੍ਰਜਵਲਨ ਦੀ ਰਸਮ ਦੁਆਰਾ ਐਮ.ਬੀ.ਐਸ. ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਇਸ…

 

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 19 ਅਕਤੂਬਰ 2022 : ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੁਆਰਾ ਸਟੇਟ ਪੱਧਰੀ ਸਾਇੰਸ ਮੇਲਾ 15 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਦੀਪ ਪ੍ਰਜਵਲਨ ਦੀ ਰਸਮ ਦੁਆਰਾ ਐਮ.ਬੀ.ਐਸ. ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਲੈਫਟੀਨੈਂਟ ਜਨਰਲ ਡਾ. ਜੇ.ਐੱਸ.ਚੀਮਾ ਦੁਆਰਾ ਕੀਤਾ ਗਿਆ ਇਸ ਵਿਸ਼ੇਸ਼ ਮੌਕੇ ਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਉਪ-ਪ੍ਰਧਾਨ ਡਾ.ਸੁਰੇਸ਼ ਸਿੰਗਲਾ ਅਤੇ ਡਾ. ਆਨੰਦ ਬਾਂਸਲ ਬਿਜਨੈੱਸ ਸਟੱਡੀ ਡਿਪਾਰਟਮੈਂਟ ਦੇ ਮੁਖੀ ਪਟਿਆਲਾ ਯੂਨੀਵਰਸਿਟੀ ਗੁਰੂ ਕਾਸ਼ੀ ਤਲਵੰਡੀ ਸਾਬੋ ਵੀ ਹਾਜ਼ਰ ਰਹੇ। ਪ੍ਰੋਗਰਾਮ ਦੇ ਅਖੀਰ ਵਿੱਚ ਵਾਇਸ ਚਾਂਸਲਰ ਲੈਫਟੀਨੈਂਟ ਜਨਰਲ ਡਾ. ਜੇ.ਐਸ.ਚੀਮਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੇ ਦੂਸਰੇ ਦਿਨ  ਦੀ ਸ਼ੁਰੂਆਤ  ਡਾ. ਵਰਿੰਦਰ ਸਿੰਘ (ਵਾਇਸ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ) ਅਤੇ ਡਾ. ਦਵਿੰਦਰ ਸ਼ਰਮਾਂ ਜੀ(Director Social Science & Languages )  ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਾਡਲ ਪ੍ਰਦਰਸ਼ਨੀ ਦਾ ਉਦਘਾਟਨ ਰਿਬਨ ਕੱਟਣ ਦੀ ਰਸਮ ਨਾਲ ਕੀਤਾ Deputy DEO  ਵਿਜੈ ਮਿੱਢਾ ਵੀ ਇਸ ਮੌਕੇ ਤੇ ਹਾਜ਼ਰ ਰਹੇ। ਆਪ ਨੇ ਬੱਚਿਆਂ ਦੇ ਤਿਆਰ ਕੀਤੇ ਮਾਡਲਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਆਪ  ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਬੱਚਿਆਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਦਿੱਤਾ। 

ਮੇਲੇ ਦੇ ਤੀਸਰੇ ਦਿਨ  ਵਿੱਦਿਆ ਭਾਰਤੀ  ਉੱਤਰ ਖੇਤਰ ਸੰਗਠਨ ਮੰਤਰੀ ਵਿਜੈ ਨੱਢਾ ਵੀ ਹਾਜ਼ਰ ਰਹੇ। ਸਮਾਪਤੀ ਸਮਾਰੋਹ ਦੇ ਮੁੱਖ  ਮਹਿਮਾਨ ਨਿਰਮਲ ਸਿੰਘ (PCS, DFSC)  ਰਹੇ। ਇਹਨਾਂ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਸਾਇੰਸ ਦੇ ਖੇਤਰ ਵਿੱਚ ਹੋਰ ਅੱਗੇ ਵੱਧਣ ਦੀ ਸੇਧ ਦਿੱਤੀ।ਵਿੱਦਿਆ ਮੰਦਰ ਦੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਤੋਂ ਬਾਅਦ ਮੁੱਖ ਮਹਿਮਾਨ ਨਿਰਮਲ ਸਿੰਘ,  ਅਤੇ ਵਿੱਦਿਆ ਭਾਰਤੀ ਦੇ ਉੱਤਰ ਖੇਤਰ ਸੰਗਠਨ ਮੰਤਰੀ ਵਿਜੈ ਨੱਢਾ ਅਤੇ ਉਪ-ਪ੍ਰਧਾਨ ਡਾ.ਸੁਰੇਸ਼ ਸਿੰਗਲਾ  ਨੂੰ  ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੁੋਗਰਾਮ ਦੇ ਅਖੀਰ ਵਿੱਚ ਵਿੱਦਿਆ ਮੰਦਰ ਦੇ ਪ੍ਰਿੰਸੀਪਲ  ਜਗਦੀਪ ਕੁਮਾਰ ਪਟਿਆਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਗਲੇ ਪੜਾਅ ਇੰਟਰ ਸਟੇਟ ਪ੍ਰਤੀਯੋਗਤਾ ਵਿੱਚ ਸੁਚੱਜੇ ਢੰਗ ਨਾਲ ਤਿਆਰੀ ਕਰਨ ਦਾ ਆਸ਼ੀਰਵਾਦ ਦਿੱਤਾ।

ਇਸ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ.ਬਲਦੇਵ ਰਾਜ ਬਾਂਸਲ , ਪ੍ਰਾਂਤ ਅਕਾਦਮਿਕ ਪ੍ਰਮੁੱਖ ਗਗਨਦੀਪ ਪਰਾਸ਼ਰ ਅਤੇ ਪ੍ਰਾਂਤ ਵਿਗਿਆਨ ਪ੍ਰਮੁੱਖ ਸੰਜੀਵ ਕੁਮਾਰ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *

Visitor : Visitor