Visitor : Visitor
,

ਅੰਮ੍ਰਿਤਸਰ : ਗਲੀ ‘ਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਅੰਮ੍ਰਿਤਸਰ, 15 ਅਕਤੂਬਰ 2022 : ਅੰਮ੍ਰਿਤਸਰ ਵਿੱਚ ਗਲੀ ਅੰਦਰ ਮੋਟਰਸਾਇਕਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ। ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਇਲਾਕੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ 11 ਵਜੇ ਇਹ ਝਗੜਾ ਹੋਇਆ। ਝਗੜਾ ਮੋਟਰਸਾਈਕਲ ਤੇ ਗੱਡੀ ਪਾਰਕ ਕਰਨ ਨੂੰ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਅੰਮ੍ਰਿਤਸਰ, 15 ਅਕਤੂਬਰ 2022 : ਅੰਮ੍ਰਿਤਸਰ ਵਿੱਚ ਗਲੀ ਅੰਦਰ ਮੋਟਰਸਾਇਕਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ। ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਇਲਾਕੇ ਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ ਸਾਢੇ 11 ਵਜੇ ਇਹ ਝਗੜਾ ਹੋਇਆ। ਝਗੜਾ ਮੋਟਰਸਾਈਕਲ ਤੇ ਗੱਡੀ ਪਾਰਕ ਕਰਨ ਨੂੰ ਲੈ ਕੇ ਹੋਇਆ। ਇਸ ਇਸ ਦੌਰਾਨ ਘਰ ਦੇ ਸਾਹਮਣੇ ਰਹਿੰਦੇ ਦੋਵੇਂ ਪਰਿਵਾਰ ਝਗੜ ਗਏ। ਇਸ ਮਗਰੋਂ ਝਗੜਾ ਇੰਨਾ ਵਧ ਗਿਆ, ਜਿਸ ਵਿੱਚ ਇਕ ਪਰਿਵਾਰ ਨੇ ਦੂਜੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਅਤੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਦੂਜੇ ਨੂੰ ਕੁੱਟਿਆ ਉਸ ਨੇ ਬਾਹਰੋਂ 4-5 ਆਪਣੇ ਬੰਦੇ ਫੋਨ ਕਰਕੇ ਬੁਲਾਏ ਸੀ। ਉਨ੍ਹਾਂ ਨੇ ਨੌਜਵਾਨ ਨੂੰ ਕੁੱਟਦੇ ਹੋਏ ਉਸ ਦੇ ਕੋਈ ਤਿੱਖੀ ਚੀਜ਼ ਮਾਰੀ, ਜੋ ਉਸ ਦੇ ਆਰ-ਪਾਰ ਹੋ ਗਈ। ਇਸ ਮਾਮਲੇ ‘ਚ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਦੇਰ ਰਾਤ ਗੁਰੂ ਰਾਮਦਾਸ ਹਸਪਤਾਲ ਤੋਂ ਫੋਨ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਨੌਜਵਾਨ ਨੂੰ ਜ਼ਖਮੀ ਕੀਤਾ ਗਿਆ ਹੈ ਪਰ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Visitor : Visitor