ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 12 ਅਕਤੂਬਰ 2022 : ਗੈਂਗਸਟਰ ਦੀਪਕ ਟੀਨੂ ਫਰਾਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦੀਪਕ ਟੀਨੂੰ ਦੀ ਪ੍ਰੇਮਿਕਾ ਨੇ ਪੁੱਛਗਿੱਛ ‘ਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੀਪਕ ਟੀਨੂ ਭਾਰਤ ਛੱਡ ਕੇ ਵਿਦੇਸ਼ ਚਲਾ ਗਿਆ ਹੈ। ਉਸ ਨੇ ਦੱਸਿਆ ਕਿ ਦੀਪਕ ਟੀਨੂੰ ਆਪਣਾ ਭੇਸ ਅਤੇ ਨਾਂ ਬਦਲ ਕੇ ਨਵੇਂ ਪਾਸਪੋਰਟ ਰਾਹੀਂ ਵਿਦੇਸ਼ ਚਲਾ ਗਿਆ ਹੈ।
ਟੀਨੂ ਦੀ ਪ੍ਰੇਮਿਕਾ ਨੇ ਦੱਸਿਆ ਕਿ ਦੀਪਕ ਟੀਨੂੰ ਨੂੰ ਮਾਨਸਾ ਸੀ.ਆਈ.ਏ ਸਟਾਫ਼ ਦੇ ਅੰਦਰ ਪਹਿਲਾਂ ਤੋਂ ਇੱਕ ਬੈਗ ਵਿੱਚ ਕੱਪੜੇ ਅਤੇ ਇੱਕ ਟੋਪੀ ਪਾ ਕੇ ਲੁਧਿਆਣਾ ਤੋਂ ਕਾਬੂ ਕੀਤੇ ਰਾਜਵੀਰ ਸਿੰਘ, ਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੇ ਦਿੱਤਾ ਸੀ, ਜਿੰਨ੍ਹਾਂ ਨੇ ਉਸ ਨੂੰ ਭਜਾਉਣ ਵਿੱਚ ਮਦਦ ਕੀਤੀ ਸੀ।
ਸੂਤਰ ਇਹ ਵੀ ਦੱਸਦਾ ਹੈ ਕਿ ਦੀਪਕ ਟੀਨੂ ਨੇ ਇਸ ਪ੍ਰੇਮਿਕਾ ਨੂੰ ਇਸ ਲਈ ਚੁਣਿਆ ਕਿਉਂਕਿ ਦੀਪਕ ਨੇ ਆਪਣਾ ਰੂਪ ਬਦਲਣਾ ਪਿਆ ਸੀ ਅਤੇ ਉਹ ਮੇਕਅੱਪ ਕਲਾਕਾਰ ਹੈ। ਲੜਕੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਮਾਨਸਾ ਤੋਂ ਰਾਤ ਸਮੇਂ ਕਰੀਬ 6/7 ਹਥਿਆਰਬੰਦ ਵਿਅਕਤੀ ਦੋ ਗੱਡੀਆਂ ਵਿੱਚ ਹਰਿਆਣਾ ਤੋਂ ਰਾਜਸਥਾਨ ਲੈ ਗਏ।

