ਬਿਉਰੋ ਪ੍ਰਾਈਮ ਪੋਸਟ ਪੰਜਾਬ
ਦੇਵਰਿਆ, 5 ਅਕਤੂਬਰ 2022 : ਉੱਤਰ ਪ੍ਰਦੇਸ਼ ਦੇ ਦੇਵਰਿਆ ਦੇ ਸਦਰ ਕੋਤਵਾਲੀ ਇਲਾਕੇ ‘ਚ ਬੀਤੀ ਦੇਰ ਰਾਤ ਦੁਸਹਿਰਾ ਮੇਲੇ ਦੀ ਭੀੜ ‘ਚ ਦਾਖਲ ਹੋਏ ਬੇਕਾਬੂ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਮੇਲੇ ‘ਚ ਆਈਆਂ ਦੋ ਬੱਚੀਆਂ ਦੀ ਦਰਦਨਾਕ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਸੀ ।
ਪੁਲਿਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਸਦਰ ਕੋਤਵਾਲੀ ਖੇਤਰ ‘ਚ ਬਾਲਿਕ ਇੰਟਰ ਕਾਲਜ ਦੇ ਕੋਲ ਇਕ ਟਰੱਕ ਮਾਰਵਾੜ ਬੇਕਾਬੂ ਹੋ ਕੇ ਮੇਲੇ ਦੀ ਭੀੜ ‘ਚ ਦਾਖਲ ਹੋ ਗਿਆ। ਮੇਲਾ ਦੇਖਣ ਆਈ ਰੂਪੀ ਪਿੰਡ ਦੀਆਂ ਦੋ ਚਚੇਰੀਆਂ ਭੈਣਾਂ ਤ੍ਰਿਸ਼ਾ ਯਾਦਵ (3 ਸਾਲ) ਅਤੇ ਸਾਕਸ਼ੀ (13 ਸਾਲ) ਨੂੰ ਲਤਾੜਦਾ ਹੋਇਆ ਬਾਹਰ ਨਿਕਲ ਗਿਆ।ਇਸ ਘਟਨਾ ‘ਚ ਦੋਵੇਂ ਲੜਕੀਆਂ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਸ਼ਾਲੂ (12 ਸਾਲ) ਗੰਭੀਰ ਜ਼ਖਮੀ ਹੋ ਗਈ। ਬੇਕਾਬੂ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਅੱਧੀ ਦਰਜਨ ਮੋਟਰਸਾਈਕਲਾਂ ਨੂੰ ਵੀ ਦਰੜ ਦਿੱਤਾ। ਡਾਕਟਰਾਂ ਨੇ ਉਸ ਨੂੰ ਇਲਾਜ ਲਈ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨਾਲ ਮੇਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਤੋਂ ਗੁੱਸੇ ‘ਚ ਆਏ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਮਚੀ ਭਗਦੜ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।

