310 ਗ੍ਰਾਮ ਹੈਰੋਇਨ ਸਮੇਤ 4 ਲੱਖ 50 ਹਜਾਰ ਰੁਪਏ ਡਰੱਗ ਮਨੀ ਕੀਤੀ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 3 ਅਕਤੂਬਰ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ । ਜਿਸਦੇ ਤਹਿਤ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਨਸ਼ਿਆ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਜੋ ਜੇਲ੍ਹਾਂ ਵਿੱਚ ਬੰਦ ਹਨ ਜਾਂ ਪੈਰੋਲ ਤੇ ਬਾਹਰ ਆਏ ਹਨ, ਦੀਆ ਗਤੀਵਿਧੀਆਂ ਵਿਰੁੱਧ ਵੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਿਤੀ 27.09.2022 ਨੂੰ ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਆਸ਼ੂਤੋਸ ਉਰਫ ਆਸ਼ੂ ਪੁੱਤਰ ਕਰਨ ਕੁਮਾਰ ਵਾਸੀ ਰਾਮਪੁਰਾ ਨੂੰ ਕਾਬੂ ਕਰਕੇ 10 ਗਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਸੀ। ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਤੇ ਦੋਸ਼ਣ ਪਰਮਜੀਤ ਕੌਰ ਉਰਫ ਕਾਲੀ ਪਤਨੀ ਬਲਵਿੰਦਰ ਸਿੰਘ ਵਾਸੀ ਰਾਮਪੁਰਾ ਅਤੇ ਦੋਸ਼ੀ ਦਵਿੰਦਰ ਸਿੰਘ ਉਰਫ ਗਾਂਧੀ ਪੁੱਤਰ ਸਮਸ਼ੇਰ ਸਿੰਘ ਵਾਸੀ ਹੰਢਆਇਆ ਹਾਲ ਮਹਿਰਾਜ ਨੂੰ ਮੁਕੱਦਮੇ ਵਿੱਚ ਬਤੌਰ ਦੋਸ਼ੀ ਨਾਮਜ਼ਦ ਕਰਕੇ ਇਹਨਾਂ ਨੂੰ ਮਿਤੀ 29.09.2022 ਨੂੰ ਕਾਬੂ ਕਰਕੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਹਨਾਂ ਦੀ ਪੁੱਛ ਗਿੱਛ ਤੇ ਮਿਤੀ 30.09.2022 ਨੁੰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਉਰਫ ਬਿੰਦੀ, ਸਰਲਾ ਦੇਵੀ ਪਤਨੀ ਨਾਨਕ ਦਾਸ ਅਤੇ ਇੱਕ ਜੁਵਨਾਇਨ ਵਾਸੀਆਨ ਰਾਮਪੁਰਾ ਨੂੰ ਨਾਮਜ਼ਦ ਕਰਕੇ ਕਾਬੂ ਕੀਤਾ ਗਿਆ ਅਤੇ ਮਿਤੀ 30.09.2022 ਨੂੰ ਹੀ ਦੋਸ਼ਣ ਸਰਲਾ ਦੇਵੀ ਪਾਸੋਂ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਇੰਨਵੈਸਟੀਗੇਸ਼ਨ ਟੀਮ ਵੱਲੋਂ ਤਫਤੀਸ਼ ਨੂੰ ਅੱਗੇ ਵਧਾਉਂਦਿਆ ਦੌਰਾਨੇ ਪੁਲਿਸ ਰਿਮਾਂਡ ਦੋਸ਼ਣ ਪਰਮਜੀਤ ਕੌਰ ਉਰਫ ਕਾਲੀ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਉਸ ਪਾਸੋਂ ਹੋਰ 250 ਗ੍ਰਾਂਮ ਹੈਰੋਇਨ ਸਮੇਤ 3 ਲੱਖ 50 ਹਜਾਰ ਰੁਪਏ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਜੁਡੀਸ਼ੀਅਲ ਹਿਰਾਸਤ ਜੇਲ੍ਹ ਅਤੇ ਜੁਵਨਾਇਲ ਨੂੰ ਚਾਇਲਡ ਆਵਜਰਵੇਸ਼ਨ ਸੈਂਟਰ ਵਿਖੇ ਭੇਜਿਆ ਗਿਆ।
ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਹੁਣ ਤੱਕ ਇਸ ਮੁਕੱਦਮੇ ਵਿੱਚ 5 ਦੋਸ਼ੀਆ ਸਮੇਤ 1 ਜੁਵਨਾਇਲ ਨੂੰ ਕਾਬੂ ਕਰਕੇ ਕੁੱਲ 310 ਗ੍ਰਾਮ ਹੈਰੋਇਨ ਸਮੇਤ 4 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆ ਦੇ ਅਗਲੇ ਤੇ ਪਿਛਲੇ (ਬੈਕਵਾਰਡ/ ਫਾਰਵਰਡ) ਲਿੰਕਾਂ ਦੀ ਪੜਤਾਲ ਜਾਰੀ ਹੈ। ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

