Visitor : Visitor
,

ਦਾਜ ਦੀ ਭੇਟ ਚੜ੍ਹੀ ਇੱਕ ਹੋਰ ਧੀ, ਫਾਹਾ ਲੈ ਮੁਕਾਈ ਜ਼ਿੰਦਗੀ, ਮਾਂ ਤੋਂ ਸੱਖਣਾ ਹੋਇਆ 10 ਮਹੀਨੇ ਦਾ ਮਾਸੂਮ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਅੰਮ੍ਰਿਤਸਰ, 3 ਅਕਤੂਬਰ 2022 :  ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਤੂੰ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੇ ਸਹੁਰਿਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਮੁਕਾ ਲਈ। ਉਸ ਦੇ ਸਹੁਰੇ ਉਸ ਨੂੰ ਕਿੰਨਾ ਕੁ ਪ੍ਰੇਸ਼ਾਨ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਅੰਮ੍ਰਿਤਸਰ, 3 ਅਕਤੂਬਰ 2022 :  ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਤੂੰ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੇ ਸਹੁਰਿਆਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਮੁਕਾ ਲਈ। ਉਸ ਦੇ ਸਹੁਰੇ ਉਸ ਨੂੰ ਕਿੰਨਾ ਕੁ ਪ੍ਰੇਸ਼ਾਨ ਕਰਦੇ ਹੋਣਗੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੌਤ ਨੂੰ ਗਲੇ ਲਾਉਣ ਲੱਗਿਆਂ ਉਸ ਨੂੰ ਆਪਣਾ ਮਾਸੂਮ ਬੱਚਾ ਵੀ ਨਜ਼ਰ ਨਹੀਂ ਆਇਆ।

ਹਰੀਪੁਰਾ ਇਲਾਕੇ ਵਿੱਚ 27 ਸਾਲਾਂ ਸ਼ੀਤਲ ਨੇ ਫਾਹਾ ਲੈ ਲਿਆ। ਉਸ ਦਾ ਵਿਆਹ ਹੋਇਆਂ ਅਜੇ 2 ਕੁ ਸਾਲ ਹੀ ਹੋਏ ਸਨ ਅਤੇ ਉਸ ਦਾ 10 ਮਹੀਨੇ ਦਾ ਬੱਚਾ ਵੀ ਸੀ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਸਹੁਰੇ ਪਰਿਵਾਰ ਵਾਲੇ ਸ਼ੀਤਲ ਤੋਂ ਦਾਜ ਆਪਣੇ ਪੇਕਿਆਂ ਤੋਂ ਦਾਜ ਮੰਗਣ ਲਈ ਕਹਿੰਦੇ ਸਨ ਅਤੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਅਖੀਰ ਇਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ। ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Visitor : Visitor