Visitor : Visitor
,

ਵਕੀਲ ਵਿਸ਼ਾਲ ਦਾ ਦਾਅਵਾ-‘ਦੀਪਕ ਟੀਨੂ ਨੂੰ ਸਾਜ਼ਿਸ਼ ਤਹਿਤ ਭਜਾਇਆ ਗਿਆ, ਹੋ ਸਕਦੈ ਐਨਕਾਊਂਟਰ’

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਗਸਟਰ ਦੀਪਕ ਟੀਨੂ ਸ਼ਨੀਵਾਰ ਰਾਤ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ। ਦੀਪਕ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਸ ਨੂੰ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਜਿਵੇਂ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਉਸੇ ਤਰ੍ਹਾਂ ਹੁਣ ਦੀਪਕ ਨੂੰ ਸਾਜ਼ਿਸ਼ ਤਹਿਤ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਗਸਟਰ ਦੀਪਕ ਟੀਨੂ ਸ਼ਨੀਵਾਰ ਰਾਤ ਪੁਲਿਸ ਕਸਟੱਡੀ ਤੋਂ ਫਰਾਰ ਹੋ ਗਿਆ। ਦੀਪਕ ਦੇ ਵਕੀਲ ਵਿਸ਼ਾਲ ਚੋਪੜਾ ਨੇ ਇਸ ਨੂੰ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਜਿਵੇਂ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਉਸੇ ਤਰ੍ਹਾਂ ਹੁਣ ਦੀਪਕ ਨੂੰ ਸਾਜ਼ਿਸ਼ ਤਹਿਤ ਭਜਾਇਆ ਗਿਆ ਹੈ।

ਪੰਜਾਬ ਪੁਲਿਸ ਹੁਣ ਦੀਪਕ ਦਾ ਵੀ ਐਨਕਾਊਂਟਰ ਕਰੇਗੀ। ਵਕੀਲ ਵਿਸ਼ਾਲ ਨੇ ਕਿਹਾ ਕਿ ਪੰਜਾਬ ਪੁਲਿਸ ਨੇ 4 ਜੁਲਾਈ ਨੂੰ ਟੀਨੂ ਦਾ ਪਟਿਆਲਾ ਕੋਰਟ ਤੋਂ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ ਸੀ। ਟੀਨੂ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ 14 ਦਿਨ ਦਾ ਰਿਮਾਂਡ ਹਾਸਲ ਕੀਤਾ।

ਰਿਮਾਂਡ ਖਤਮ ਹੋਣ ਦੇ ਬਾਅਦ ਕਾਨੂੰਨੀ ਤੌਰ ‘ਤੇ ਟੀਨ ਨੂੰ ਤਿਹਾੜ੍ਹ ਜੇਲ੍ਹ ਵਾਪਸ ਭੇਜਣਾ ਬਣਦਾ ਸੀ ਪਰ ਟੀਨੂ ਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਕਸਟੱਡੀ ਵਿਚ ਭੇਜ ਦਿੱਤਾ। ਟੀਨੂ ਖਿਲਾਫ ਚਾਰਜਸ਼ੀਟ ਦਾਇਰ ਕਰਕੇ ਦੁਬਾਰਾ ਫਿਰ ਤੋਂ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ। ਵਿਸ਼ਾਲ ਮੁਤਾਬਕ ਪੰਜਾਬ ਪੁਲਿਸ ਨੇ ਸਾਜ਼ਿਸ਼ ਤਹਿਤ ਇਕ ਮੈਸੇਜ ਮੀਡੀਆ ਨੂੰ ਦਿੱਤਾ ਕਿ ਦੀਪਕ ਟੀਨੂੰ ਫਰਾਰ ਹੋ ਗਿਆ।

ਵਕੀਲ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਸੁਰੱਖਿਆ ਵਿਵਸਥਾ ਦੇ ਪੁਖਤਾ ਪ੍ਰਬੰਧਾਂ ਹੋਣ ਫਿਰ ਵੀ ਟੀਨੂੰ ਫਰਾਰ ਹੋ ਜਾਵੇ। CIA ਮਾਨਸਾ ਦੀ ਸਖਤ ਸੁਰੱਖਿਆ ਵਿਚੋਂ ਇਸ ਤਰ੍ਹਾਂ ਕਿਸੇ ਵੀ ਦੋਸ਼ੀ ਦਾ ਭੱਜਣਾ ਅਸੰਭਵ ਹੈ। ਟੀਨੂ ਨੂੰ ਯੋਜਨਾ ਤਹਿਤ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਦੀਪਕ ਨੂੰ ਕਪੂਰਥਲਾ ਤੋਂ ਮਾਨਸਾ ਲੈ ਕੇ ਜਾ ਰਹੀ ਸੀ। ਇਸ ਦੌਰਾਨ ਰਾਤ 11 ਵਜੇ ਦੀਪਕ ਫਰਾਰ ਹੋ ਗਿਆ। ਉਹ ਮੂਸੇਵਾਲਾ ਕਤਲਕਾਂਡ ਵਿੱਚ ਦੋਸ਼ੀ ਲਾਰੈਂਸ ਦਾ ਗੁਰਗਾ ਹੈ। ਦੀਪਕ ਨੂੰ CIA ਟੀਮ ਦੀ ਵੱਡੀ ਲਾਪ੍ਰਵਾਹੀ ਤਹਿਤ ਫਰਾਰ ਹੋਣ ਦਾ ਮੌਕਾ ਮਿਲਿਆ।

ਕਸਟੱਡੀ ਤੋਂ ਦੀਪਕ ਦੀ ਫਰਾਰੀ ਦੇ ਬਾਅਦ ਪੁਲਿਸ ਨੇ ਰਾਜਸਥਾਨ ਤੇ ਹਰਿਆਣਾ ਬਾਰਡਰ ਸੀਲ ਕਰ ਦਿੱਤਾ ਹੈ। ਗੈਂਗਸਟਰ ਲਾਰੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕੀਤੀ ਹੈ। ਇਸ ਵਿੱਚ ਪੁਲਿਸ ਨੂੰ ਧਮਕੀ ਦਿੱਤੀ ਕਿ ਉਹ ਕੋਈ ਵੀ ਨਾਜਾਇਜ਼ ਕਦਮ ਨਾ ਚੁੱਕੇ।

Leave a Reply

Your email address will not be published. Required fields are marked *

Visitor : Visitor