Visitor : Visitor
,

ਕਪੂਰਥਲਾ : Axis ਬੈਂਕ ਤੋਂ 38 ਲੱਖ ਦੀ ਲੁੱਟ, ਮੋਟਰਸਾਇਕਲ ਰਿਪੇਅਰ ਦੀ ਦੁਕਾਨ ‘ਚ ਸੰਨ੍ਹਮਾਰੀ ਕਰਕੇ ਅੰਦਰ ਵੜੇ ਚੋਰ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਕਪੂਰਥਲਾ, 30 ਸਤੰਬਰ 2022 : ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ ਬੈਂਕ ਪੁੱਜੇ ਤਾਂ ਉਥੇ ਹਾਲਾਤ ਵੇਖ ਕੇ ਹੈਰਾਨ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਕਪੂਰਥਲਾ, 30 ਸਤੰਬਰ 2022 : ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ ‘ਚ ਰਾਤ ਵੇਲੇ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ ਬੈਂਕ ਪੁੱਜੇ ਤਾਂ ਉਥੇ ਹਾਲਾਤ ਵੇਖ ਕੇ ਹੈਰਾਨ ਰਹਿ ਗਏ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਚੋਰ ਖੇਤਾਂ ‘ਚੋਂ ਲੰਘਦੇ ਹੋਏ ਬਾਈਕ ਰਿਪੇਅਰ ਦੀ ਦੁਕਾਨ ‘ਤੇ ਸੰਨ੍ਹ ਲਾਉਂਦੇ ਹੋਏ ਬੈਂਕ ‘ਚ ਦਾਖਲ ਹੋਏ। ਬੈਂਕ ਵਿੱਚ ਰੱਖੀ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਉਸ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਕਰ ਲਏ ਗਏ। ਕਪੂਰਥਲਾ ਦੇ ਐੱਸ.ਪੀ. (ਡੀ) ਹਰਵਿੰਦਰ ਸਿੰਘ ਨੇ ਚੋਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਕਰ ਰਹੀ ਹੈ। ਬੈਂਕ ਦੇ ਮੁੱਖ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਜਾ ਰਹੀ ਹੈ।

38 lakh robbery from

ਐਕਸਿਸ ਬੈਂਕ ਬ੍ਰਾਂਚ ਦੇ ਮੈਨੇਜਰ ਮਨੀਸ਼ ਕੁਮਾਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਬੈਂਕ ਦੀ ਬਿਲਡਿੰਗ ਦੇ ਪਿੱਛੇ ਖੇਤਾਂ ‘ਚੋਂ ਰਸਤਾ ਬਣਾਉਂਦੇ ਹੋਏ ਚੋਰਾਂ ਨੇ ਬੈਂਕ ਦੇ ਬਿਲਕੁਲ ਨਾਲ ਲੱਗਦੀ ਮੋਟਰਸਾਈਕਲ ਰਿਪੇਅਰ ਦੀ ਦੁਕਾਨ ‘ਚ ਦਾਖਲ ਹੋ ਕੇ ਬੈਂਕ ਅੰਦਰ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਹੋ ਗਏ ਹਨ।

ਐੱਸ.ਪੀ. ਹਰਵਿੰਦਰ ਸਿੰਘ, ਡੀਐਸਪੀ ਸਬ ਡਵੀਜ਼ਨ ਮਨਿੰਦਰਪਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਐਸਪੀ ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਚੋਰਾਂ ਦੀ ਪਛਾਣ ਹੋ ਸਕੇਗੀ, ਫਿਲਹਾਲ ਡੌਗ ਸਕੁਐਡ ਦੀ ਟੀਮ ਵੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Visitor : Visitor