Visitor : Visitor
,

ਦੋ ਕਾਰਾਂ ਦੀ ਆਪਸ ‘ਚ ਟੱਕਰ, ਔਰਤ ਦੀ ਮੌਤ 5 ਜ਼ਖ਼ਮੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਮੋਰਿੰਡਾ, 25 ਸਤੰਬਰ 2022 : ਚਮਕੌਰ ਸਾਹਿਬ ਨੀਲੋਂ ਮੇਨ ਸੜਕ ਤੇ ਪੈਂਦੇ ਪਿੰਡ ਧੌਲਰਾਂ ਨਜਦੀਕ ਦੋਂ ਕਾਰਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਪੰਜ ਜਾਣੇ ਜਖਮੀ ਹੋ ਗਏ ਹਨ । ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਨੈਣਾਂ ਦੇਵੀ ਮੰਦਰ ਤੋਂ ਮੱਥਾ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਮੋਰਿੰਡਾ, 25 ਸਤੰਬਰ 2022 : ਚਮਕੌਰ ਸਾਹਿਬ ਨੀਲੋਂ ਮੇਨ ਸੜਕ ਤੇ ਪੈਂਦੇ ਪਿੰਡ ਧੌਲਰਾਂ ਨਜਦੀਕ ਦੋਂ ਕਾਰਾਂ ਦੀ ਹੋਈ ਆਹਮੋ ਸਾਹਮਣੇ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਪੰਜ ਜਾਣੇ ਜਖਮੀ ਹੋ ਗਏ ਹਨ ।

ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਨੈਣਾਂ ਦੇਵੀ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੀ ਐਟੀਅਸ ਕਾਰ ਨੰਬਰ PB 15V- 0117 ਅਤੇ ਲੁਧਿਆਣਾ ਵੱਲੋਂ ਆ ਰਹੀ ਅਲਟੋ ਕਾਰ ਨੰਬਰ  PB 65 N -9940 ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਅਲਟੋ ਕਾਰ ਵਿੱਚ ਸਵਾਰ ਰਵਿੰਦਰ ਕੌਰ ( 50 ) ਦੀ ਮੌਕੇ ਤੇ ਹੀ ਮੌਤ ਹੋ ਗਈ ,ਜਦੋਂ ਕਿ ਇਸੇ ਕਾਰ ਵਿੱਚ ਸਵਾਰ ਗੁਰਚਰਨ ਸਿੰਘ (80) ਅਤੇ ਕਾਰ ਚਲਾ ਰਿਹਾ ਜਸਵਿੰਦਰ ਸਿੰਘ ( 32 ) ਦੇ ਗੰਭੀਰ ਸੱਟਾਂ ਲੱਗੀਆਂ ਹੋਣ ਕਰਕੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਦੂਜੀ ਐਟੀਅਸ ਕਾਰ ਵਿੱਚ ਸਵਾਰ ਨੀਲਮ ਰਾਣੀ, ਦੋ ਸਾਲ ਦੀ ਪਰੀ ਅਤੇ ਉਸ ਦੀ ਮਾਤਾ ਮੋਨਿਕਾ ਰਾਣੀ ਦੇ ਵੀ ਜਖਮੀ ਹੋਣ ਕਾਰਨ ਉਨ੍ਹਾਂ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਕਾਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਐਟੀਅਸ ਕਾਰ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । 

Leave a Reply

Your email address will not be published. Required fields are marked *

Visitor : Visitor