Visitor : Visitor
,

ਮਲੋਟ : ਦੇਹਰਾਦੂਨ ਪੜ੍ਹਦੇ 2 ਮੁੰਡਿਆਂ ਨਾਲ ਘਰ ਪਰਤਦਿਆਂ ਵਾਪਰਿਆ ਸੜਕ ਹਾਦਸਾ, ਹੋਈ ਦੋਵਾਂ ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਮਲੋਟ, 23 ਸਤੰਬਰ 2022 : ਮਲੋਟ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੇ ਸਨ, ਘਰ ਪਰਤਦੇ ਹੋਏ ਇਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਹ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਮਲੋਟ, 23 ਸਤੰਬਰ 2022 : ਮਲੋਟ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਦੋਵੇਂ ਵਿਦਿਆਰਥੀ ਦੇਹਰਾਦੂਨ ਦੇ ਇੱਕ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਫਾਈਨਲ ਸਾਲ ਦੀ ਪੜ੍ਹਾਈ ਕਰ ਰਹੇ ਸਨ, ਘਰ ਪਰਤਦੇ ਹੋਏ ਇਨ੍ਹਾਂ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਇਹ ਦੋਵੇਂ ਵਿਦਿਆਰਥੀ ਚੰਡੀਗੜ੍ਹ ਤੋਂ ਬਾਈਕ ‘ਤੇ ਅਬੋਹਰ ਸਥਿਤ ਪਿੰਡ ਦੁਤਾਰਾਂਵਾਲੀ ਸਥਿਤ ਆਪਣੇ ਘਰ ਆ ਰਹੇ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਦੋਵੇਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਦੋਵੇਂ ਲਾਸ਼ਾਂ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ।

Accident of two students

ਪਿੰਡ ਦੁਤਾਰਾਂਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ 22 ਸਾਲਾ ਪ੍ਰਿਯਾਂਸ਼ੂ ਪੁੱਤਰ ਬਲਦੇਵ ਕੁਮਾਰ ਅਤੇ ਰੁਪੇਸ਼ ਪੁੱਤਰ ਰਾਜਕਮਲ ਦੇਹਰਾਦੂਨ ਵਿਖੇ ਬੀ.ਐਸ.ਸੀ ਐਗਰੀਕਲਚਰ ਦੀ ਪੜ੍ਹਾਈ ਕਰ ਰਹੇ ਸਨ। ਪਹਿਲੇ ਸਾਲ ਦੌਰਾਨ ਹੀ ਪ੍ਰਿਯਾਂਸ਼ੂ ਆਪਣੀ ਬਾਈਕ ਲੈ ਕੇ ਦੇਹਰਾਦੂਨ ਗਿਆ ਸੀ ਅਤੇ ਦੋਵੇਂ ਵਿਦਿਆਰਥੀ ਉਸੇ ‘ਤੇ ਹੀ ਕਾਲਜ ਆਉਂਦੇ-ਜਾਂਦੇ ਸਨ ਪਰ ਹੁਣ ਕੋਰਸ ਪੂਰਾ ਹੋਣ ਤੋਂ ਬਾਅਦ ਉਹ ਦੋਵੇਂ ਆਪਣੀ ਬਾਈਕ ਘਰ ਛੱਡਣ ਆ ਰਹੇ ਸਨ। ਵੀਰਵਾਰ ਨੂੰ ਦੋਵੇਂ ਬਾਈਕ ਰਾਹੀਂ ਦੇਹਰਾਦੂਨ ਤੋਂ ਚੰਡੀਗੜ੍ਹ ਪਹੁੰਚੇ, ਜਿਥੇ ਪ੍ਰਿਯਾਂਸ਼ੂ ਦੀ ਭੂਆ ਦੇ ਪੁੱਤ ਕੋਲ ਰੁਕੇ ਸਨ।

ਸਰਪੰਚ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 9 ਵਜੇ ਇਹ ਲੋਕ ਚੰਡੀਗੜ੍ਹ ਤੋਂ ਅਬੋਹਰ ਦੇ ਪਿੰਡ ਦੁਤਾਰਾਂਵਾਲੀ ਲਈ ਰਵਾਨਾ ਹੋਏ ਸਨ। ਸ਼ੁੱਕਰਵਾਰ ਸਵੇਰੇ ਮਲੋਟ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਰੁਪੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਲੋਕਾਂ ਨੇ ਪ੍ਰਿਯਾਂਸ਼ੂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੁਤਾਰਾਂਵਾਲੀ ਵਿੱਚ ਦੋਵਾਂ ਮ੍ਰਿਤਕਾਂ ਦੇ ਘਰ ਵਿੱਚ ਹਫੜਾ-ਦਫੜੀ ਮਚ ਗਈ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਏ। ਬਾਅਦ ਵਿੱਚ ਪ੍ਰਿਯਾਂਸ਼ੂ ਅਤੇ ਰੁਪੇਸ਼ ਦੀਆਂ ਲਾਸ਼ਾਂ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦਾ ਪੋਸਟਮਾਰਟਮ ਕੀਤਾ ਗਿਆ।

ਥਾਣਾ ਗਿੱਦੜਬਾਹਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਪ੍ਰਿਯਾਂਸ਼ੂ ਦੋ ਭਰਾਵਾਂ ‘ਚ ਸਭ ਤੋਂ ਵੱਡਾ ਸੀ ਜਦਕਿ ਰੁਪੇਸ਼ ਦੀ ਇਕ ਛੋਟੀ ਭੈਣ ਹੈ। ਦੋਵਾਂ ਦੇ ਪਿਤਾ ਪਿੰਡ ਵਿੱਚ ਖੇਤੀਬਾੜੀ ਕਰਦੇ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ।

Leave a Reply

Your email address will not be published. Required fields are marked *

Visitor : Visitor