ਪੰਜਾਬ ਵਿੱਚ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ, 20 ਸਤੰਬਰ 2022 : ਛੇ ਮਹੀਨੇ ਪਹਿਲਾਂ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਪੱਕੀ ਗਰੰਟੀ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਬੇਰੁਜ਼ਗਾਰਾਂ ਤੇ ਤਸ਼ੱਦਦ ਕਰ ਰਹੀ ਹੈ ਤੇ ਪੁਲਿਸ ਦੀ ਲਾਠੀ ਸਦਕਾ ਬੇਰੁਜਜ਼ਗਾਰਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕ ਰਹੀ ਹੈ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਵੱਖ-ਵੱਖ ਪਿੰਡਾਂ ਬਰਨ , ਹੀਰਕੇ ਤੇ ਮਾਖੇਵਾਲਾ ਵਿੱਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਰਦਿਆਂ ਕੀਤਾ ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਲੁੱਟਾਂ-ਖੋਹਾਂ ਤੇ ਨਸ਼ੇ ਦੀ ਤਸਕਰੀ ਦਿਨੋ-ਦਿਨ ਵਧ ਰਹੀ ਤੇ ਆਮ ਆਦਮੀ ਪਾਰਟੀ ਦੀ ਪੁਲਿਸ ਬੇਰੁਜ਼ਗਾਰਾਂ ਨੂੰ ਕੁੱਟਣ ਵਿੱਚ ਮਸਰੂਫ ਰਹਿੰਦੀ ਹੈ , ਜਿਸ ਨਾਲ ਲੋਕਾਂ ਵਿੱਚ ਇੰਨਾ ਡਰ ਤੇ ਸਹਿਮ ਬਣ ਚੁੱਕਿਆ ਹੈ । ਲੋਕ ਘਰਾਂ ਚੋਂ ਮਜ਼ਬੂਰੀ ਵੱਸ ਬਾਹਰ ਨਿਕਲਦੇ ਹਨ ਤੇ ਅੱਤਵਾਦ ਦੇ ਕਾਲੇ ਦੌਰ ਵਾਂਗ ਸ਼ਾਮ ਨੂੰ ਦਿਨ ਖੜ੍ਹੇ ਆਪਣੇ ਘਰਾਂ ਦੇ ਬੂਹੇ ਬੰਦ ਕਰ ਦਿੰਦੇ ਹਨ ਤੇ ਪੁਲਿਸ ਪ੍ਰਸਾਸ਼ਨ ਤੇ ਲੋਕਾਂ ਨੂੰ ਰਤੀ ਭਰ ਵੀ ਭਰੋਸਾ ਨਹੀ ਰਿਹਾ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ( ਐਮ ) ਦੇ ਤਹਿਸੀਲ ਸਰਦੂਲਗੜ੍ਹ ਦੇ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਤੇ ਜਿਲ੍ਹਾ ਆਗੂ ਕਾਮਰੇਡ ਤੇਜਾ ਸਿੰਘ ਹੀਰਕਾ ਨੇ ਕਿਹਾ ਕਿ ਬਦਲਾਅ ਦਾ ਅਰਥ ਲੋਕਾਂ ਨੂੰ ਚੰਗੀ ਤਰ੍ਹਾ ਸਮਝ ਆ ਚੁੱਕਾ ਹੈ ਤੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ । ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਜਲੰਧਰ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਰਾਜਿੰਦਰ ਸਿੰਘ ਹੀਰੇਵਾਲਾ, ਕਾਮਰੇਡ ਸਿਮਰੂ ਬਰਨ , ਕਾਮਰੇਡ ਕਾਲਾ ਖਾਂ ਭੰਮੇ , ਕਾਮਰੇਡ ਸੰਕਰ ਜਟਾਣਾਂ , ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ , ਕਾਮਰੇਡ ਦਰਸਨ ਸਿੰਘ ਫੱਤਾ , ਕਾਮਰੇਡ ਗੁਰਪ੍ਰੀਤ ਸਿੰਘ ਬਰਨ , ਕਾਮਰੇਡ ਕਰਨੈਲ ਸਿੰਘ ਮਾਖਾ , ਨੌਜਵਾਨ ਆਗੂ ਹਰਪਾਲ ਫੱਤਾ ਤੇ ਸੁਖਵਿੰਦਰ ਸਿੰਘ ਟਿੱਬੀ ਆਦਿ ਵੀ ਹਾਜਰ ਸਨ ।

