Visitor : Visitor
,

ਸੰਗਰੂਰ ਧਰਨੇ ਤੋਂ ਜਾਂਦੇ ਸਮੇਂ ਰੇਲ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਸੰਗਰੂਰ, 15 ਸਤੰਬਰ 2022 : ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦਿੱਤੇ ਲਗਾਤਾਰ ਧਰਨੇ ਤੋਂ ਵਾਪਸ ਜਾਂਦੇ ਸਮੇਂ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨ ਰੋਜ਼ਾ ਮੋਰਚੇ ਦੀ ਸਮਾਪਤੀ ਉਪਰੰਤ ਘਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਫਿਲੌਰ ਨੇੜੇ ਰੇਲ ਹਾਦਸੇ ਵਿੱਚ ਬੀਤੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਸੰਗਰੂਰ, 15 ਸਤੰਬਰ 2022 : ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦਿੱਤੇ ਲਗਾਤਾਰ ਧਰਨੇ ਤੋਂ ਵਾਪਸ ਜਾਂਦੇ ਸਮੇਂ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨ ਰੋਜ਼ਾ ਮੋਰਚੇ ਦੀ ਸਮਾਪਤੀ ਉਪਰੰਤ ਘਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਫਿਲੌਰ ਨੇੜੇ ਰੇਲ ਹਾਦਸੇ ਵਿੱਚ ਬੀਤੇ ਰਾਤ ਨੂੰ ਦੋ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਾਰਕੁੰਨ ਅਵਤਾਰ ਸਿੰਘ ਉਰਫ਼ ਤਾਰਾ 50 ਸਾਲ, ਵਾਸੀ ਪੱਬਵਾਂ ਅਤੇ ਲੁਭਾਇਆ ਰਾਮ 65 ਸਾਲ ਕਰੀਬ ਵਾਸੀ ਬੁੰਡਾਲਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੀ ਮੌਤ ਹੋ ਗਈ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਅੱਜ 15 ਸਤੰਬਰ ਨੂੰ ਸਵੇਰੇ 12 ਵਜੇ ਸਿਵਲ ਹਸਪਤਾਲ ਫ਼ਿਲੌਰ ਵਿਖੇ ਪੁੱਜਣ। ਆਗੂਆਂ ਨੇ ਕਿਹਾ ਕਿ ਇਹ ਹਾਦਸਾ ਨਹੀਂ ਕਤਲ ਹੈ। ਸਾਥੀਆਂ ਦੇ ਕਤਲ ਲਈ ਭਗਵੰਤ ਸਿੰਘ ਮਾਨ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰ ਮਜ਼ਦੂਰ ਮੰਗਾਂ ਦਾ ਤੁਰੰਤ ਹੱਲ ਕਰੇ।

Leave a Reply

Your email address will not be published. Required fields are marked *

Visitor : Visitor