Visitor : Visitor
,

ਮਾਨਸਾ ਦੇ ਪਿੰਡ ਬਾਜੇਵਾਲਾ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ,  ਵਿਕਾਸ ਦਾ ਕੰਮ ਸਰਪੰਚ ਪੋਹਲੋਜੀਤ ਸਿੰਘ ਦੇ ਯਤਨਾਂ ਸਦਕਾ ਸਿਰੇ ਚੜ੍ਹਿਆ  

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 13 ਸਤੰਬਰ 2022 : ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੋਵੇ ਉਸਨੇ  ਪਿੰਡਾਂ ਦੇ ਵਿਕਾਸ ਲਈ ਵਧ ਚੜ੍ਹ ਕੇ ਕੰਮ ਕੀਤੇ  । ਇਸੇ ਤਰ੍ਹਾਂ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਪਿੰਡਾਂ ਨੂੰ ਵੱਖੋ ਵੱਖਰੀਆਂ ਸਹੂਲਤਾਂ ਦੇਣ ਵਾਸਤੇ ਉਪਰਾਲੇ ਕੀਤੇ ਗਏ । ਜਿਨ੍ਹਾਂ ਵਿੱਚ ਹਲਕਾ ਸਰਦੂਲਗੜ੍ਹ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 13 ਸਤੰਬਰ 2022 : ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੋਵੇ ਉਸਨੇ  ਪਿੰਡਾਂ ਦੇ ਵਿਕਾਸ ਲਈ ਵਧ ਚੜ੍ਹ ਕੇ ਕੰਮ ਕੀਤੇ  । ਇਸੇ ਤਰ੍ਹਾਂ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਵੇਲੇ ਪਿੰਡਾਂ ਨੂੰ ਵੱਖੋ ਵੱਖਰੀਆਂ ਸਹੂਲਤਾਂ ਦੇਣ ਵਾਸਤੇ ਉਪਰਾਲੇ ਕੀਤੇ ਗਏ । ਜਿਨ੍ਹਾਂ ਵਿੱਚ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਦਾ ਵਿਕਾਸ ਹਲਕੇ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਦੇ ਯਤਨਾਂ ਸਦਕਾ  ਬਹੁਤ ਹੀ ਉੱਚੇ ਪੱਧਰ ਤੇ ਹੋਇਆ । 

ਪਿੰਡ ਵਿੱਚ ਨਵੇਂ ਬਣੇ ਹਸਪਤਾਲ ਦੀ ਬਿਲਡਿੰਗ

ਜੇਕਰ ਝਾਤ ਮਾਰੀਏ ਤਾਂ  ਪਿੰਡ ਦੀਆਂ ਗਲੀਆਂ ਵਿੱਚ ਚਿੱਕੜ ਕਾਰਨ ਲੋਕਾਂ ਨੂੰ 10 ਕਦਮ ਵੀ ਤੁਰਨਾ ਔਖਾ ਹੁੰਦਾ ਸੀ ਪਰ ਕਾਂਗਰਸ ਸਰਕਾਰ ਤੇ ਪਿੰਡ ਦੇ ਸਰਪੰਚ ਦੇ ਉਪਰਾਲੇ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ  । ਪਿੰਡ ਵਿੱਚ ਹਰ ਗਲੀ ਪੱਕੀ ਤਾਂ ਕੀਤੀ ਹੀ ਗਈ ਹੈ ਇਸ ਦੇ ਨਾਲ ਨਾਲ ਨਾਲੀਆਂ  ਬੰਦ ਕਰਵਾ ਕੇ ਸੀਵਰੇਜ ਸਿਸਟਮ ਪਾ ਦਿੱਤਾ ਗਿਆ ਹੈ  ਜਿਸ ਨਾਲ ਲੋਕਾਂ ਨੂੰ ਸਹੂਲਤ ਤਾਂ ਮਿਲੀ ਹੀ ਹੈ ਇਸ ਦੇ ਨਾਲ ਨਾਲ ਲੋਕ ਨਾਲੀਆਂ ਦੇ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਬਚ ਗਏ  ।  

ਜਦੋਂ ਇਸ ਸਭ ਬਾਰੇ ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿੰਡ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਸ ਪਿੰਡ ਦਾ ਪ੍ਰਤੀਨਿਧੀ ਚੁਣਿਆ ਸੀ ਤੇ ਮੈਂ ਆਪਣਾ ਫ਼ਰਜ਼ ਨਿਭਾਇਆ ਹੈ  ।

ਪਿੰਡ ਦਾ ਸਕੂਲ

ਉਨ੍ਹਾਂ ਇਹ ਵੀ ਕਿਹਾ ਕਿ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਹਰੇਕ ਵਰਗ ਦਾ ਕੰਮ ਕੀਤਾ ਹੈ  ।

ਜ਼ਿਕਰਯੋਗ ਹੈ ਕਿ ਪਿੰਡ ਦੇ ਹਸਪਤਾਲ ਲਈ ਕਾਂਗਰਸ ਸਰਕਾਰ ਸਮੇਂ ਹੀ ਗਰਾਂਟ ਮਨਜੂਰ ਹੋ ਚੁੱਕੀ ਸੀ ਪਰ ਇਸ ਤੋਂ ਬਾਅਦ ਸਰਕਾਰ ਬਦਲਣ ਕਾਰਨ ਹਸਪਤਾਲ ਦਾ ਕੰਮ ਰੁਕ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਸਹਿਯੋਗ ਦੇ ਕੇ ਇਸ ਦਾ ਕੰਮ ਵੀ ਨੇਪਰੇ ਚੜ੍ਹਾਉਣ ਚ ਆਪਣਾ ਯੋਗਦਾਨ ਪਾਇਆ ਹੈ  । ਪਿੰਡ ਦੇ ਇਸ ਹਸਪਤਾਲ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ  । 

ਵਿਕਾਸ ਤੋਂ ਪਹਿਲਾਂ :

ਵਿਕਾਸ ਤੋਂ ਪਹਿਲਾਂ ਦੀ ਤਸਵੀਰ

ਇਸ ਮੌਕੇ ਪਿੰਡ ਦੇ ਸਰਪੰਚ ਪੋਹਲੋਜੀਤ ਸਿੰਘ ਤੋਂ ਇਲਾਵਾ ਮਿਸਤਰੀ ਸੁਖਵਿੰਦਰ ਸਿੰਘ ਉਰਫ ਨਿੱਕਾ,  ਡਾ. ਵਿਕਾਸ ਕੁਮਾਰ,  ਮਿੱਠੂ ਸਿੰਘ ਖਾਲਸਾ, ਗੁਰਮੀਤ ਸਿੰਘ , ਭੋਲਾ ਸਿੰਘ ਮੈਂਬਰ,  ਭੋਲਾ ਸਿੰਘ , ਬਲਵੀਰ ਸਿੰਘ  ,  ਰਾਵਲ ਸਿੰਘ ਮੈਂਬਰ , ਜਸਵੰਤ ਸਿੰਘ ਮਿੰਟੂ ਮੈਂਬਰ ਅਵਤਾਰ ਸਿੰਘ ਮੈਂਬਰ ਤੇ ਪਿੰਡ ਦੇ ਮੋਹਤਬਰ ਪਤਵੰਤੇ ਹਾਜ਼ਰ ਸਨ  ।

Leave a Reply

Your email address will not be published. Required fields are marked *

Visitor : Visitor