ਬਿਊਰੋ, ਪ੍ਰਾਈਮ ਪੋਸਟ ਪੰਜਾਬ
ਊਨਾ, 11 ਸਤੰਬਰ 2022 : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਊਨਾ ਦੇ ਨਾਲ ਲੱਗਦੇ ਕੁਠਾਰ ਕਲਾਂ ‘ਚ ਸ਼ਨੀਵਾਰ ਰਾਤ ਨੂੰ ਵਾਪਰੇ ਦਰਦਨਾਕ ਹਾਦਸੇ ‘ਚ 5 ਨੌਜਵਾਨਾਂ ਦੀ ਮੌਤ ਹੋ ਗਈ।ਮਰਨ ਵਾਲਿਆਂ ਵਿੱਚ ਦੋ ਸਲੋਹ ਹਰੋਲੀ, ਇੱਕ ਝਲੇੜਾ ਊਨਾ, ਇੱਕ ਹਾਜੀਪੁਰ ਨੰਗਲ ਪੰਜਾਬ ਅਤੇ ਇੱਕ ਸਨੋਲੀ ਮਾਜਰਾ ਦਾ ਰਹਿਣ ਵਾਲਾ ਹੈ। ਥਾਣਾ ਸਦਰ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਕੁਠਾਰ ਕਲਾਂ ‘ਚ ਪੰਜਾਬ ਨੰਬਰ ਕਾਰ ਖੰਭੇ ਨਾਲ ਟਕਰਾ ਕੇ ਖੇਤਾਂ ‘ਚ ਜਾ ਡਿੱਗੀ। ਘਟਨਾ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢਿਆ। ਹਾਦਸੇ ਵਿੱਚ ਰਾਜਨ ਜਸਵਾਲ ਅਤੇ ਅਮਲ ਵਾਸੀ ਸਲੋਹ ਹਰੋਲੀ ਜ਼ਿਲ੍ਹਾ ਊਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ।ਜਦਕਿ ਹਾਦਸੇ ਵਿੱਚ ਕਾਰ ਚਾਲਕ ਵਿਸ਼ਾਲ ਚੌਧਰੀ ਵਾਸੀ ਮਜਾਰਾ, ਸਿਮਰਨ ਜੀਤ ਸਿੰਘ ਵਾਸੀ ਹਾਜੀਪੁਰ ਤਹਿਸੀਲ ਨੰਗਲ ਅਤੇ ਅਨੂਪ ਸਿੰਘ ਵਾਸੀ ਝਲੇੜਾ ਨੂੰ ਇਲਾਜ ਲਈ ਖੇਤਰੀ ਹਸਪਤਾਲ ਊਨਾ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

